Skip to content
Sunday, October 18, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਰੀ ਸ਼ਹਿਰ ਨਵੇਂ ਕਮਿਊਨਿਟੀ ਮੈਡੀਕਲ ਕਲੀਨਿਕਾਂ ਰਾਹੀਂ ਫੈਮਿਲੀ ਡਾਕਟਰਾਂ ਦੀ ਪਹੁੰਚ ‘ਚ ਤੇਜ਼ੀ ਲਿਆ

By Admin Published 3 min read

ਸਰੀ, ਬੀ.ਸੀ. – ਸਰੀ ਵਿੱਚ ਮੁੱਢਲੀ ਸਿਹਤ-ਸੰਭਾਲ ਤੱਕ ਪਹੁੰਚ ਨੂੰ ਤੇਜ਼ ਕਰਨ ਲਈ ਸਿਟੀ ਆਫ਼ ਸਰੀ ਫ਼ੈਸਲਾਕੁੰਨ ਕਾਰਵਾਈ ਕਰ ਰਿਹਾ ਹੈ। ਇਹ ਕੰਮ ਕਮਿਊਨਿਟੀ-ਆਧਾਰਤ ਮੈਡੀਕਲ ਕਲੀਨਿਕਾਂ ਦੇ ਨੈੱਟਵਰਕ ਨੂੰ ਖੋਲ੍ਹਣ ਅਤੇ ਉਨ੍ਹਾਂ ਦਾ ਸੰਚਾਲਨ ਕਰਨ ਲਈ ਇੱਕ ਤਜਰਬੇਕਾਰ ਸਾਂਝ ਵਾਲੀ ਸਿਹਤ ਸੰਭਾਲ (ਹੈਲਥਕੇਅਰ ਪਾਰਟਨਰ) ਦੀ ਚੋਣ ਕਰਨ ਲਈ ਇੱਕ ਪ੍ਰਤੀਯੋਗੀ ਬੇਨਤੀ ਪ੍ਰਸਤਾਵ RCF (Request for Proposals) ਸ਼ੁਰੂ ਕਰਕੇ ਕੀਤਾ ਜਾ ਰਿਹਾ ਹੈ। ਇਹ ਪਹਿਲਕਦਮੀ ਸਿਟੀ ਵੱਲੋਂ ਇੱਕ ਸਮਰਪਿਤ ਸਿਹਤ ਸੰਭਾਲ ਪ੍ਰਸ਼ਾਸਕ (Health Care Administrator) ਦੀ ਭਰਤੀ ਦੇ ਨਾਲ ਅਗਾਂਹ ਵਧ ਰਹੀ ਹੈ, ਜਿਸ ਦਾ ਕੰਮ ਸੇਵਾਵਾਂ ਦੀ ਅਦਾਇਗੀ, ਕਾਰਗੁਜ਼ਾਰੀ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੋਵੇਗਾ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਕੈਨੇਡਾ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਵੱਡਾ ਸ਼ਹਿਰ ਹੈ, ਅਤੇ ਇੱਥੇ ਬਹੁਤ ਸਾਰੇ ਪਰਿਵਾਰ ਇਸ ਸਮੇਂ ਸਿਰ ਮੁੱਢਲੀ ਸਿਹਤ-ਸੰਭਾਲ ਤੋਂ ਵਾਂਝੇ ਹਨ। ਜਦੋਂ ਕਿ ਸਿਹਤ ਸੰਭਾਲ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਸਾਡੇ ਨਿਵਾਸੀਆਂ ਨੂੰ ਇਨ੍ਹਾਂ ਸਹਿਤ ਸੇਵਾਵਾਂ ਦੀ ਤੁਰੰਤ ਲੋੜ ਹੁਣ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰੀ, ਸਾਡੇ ਭਾਈਚਾਰੇ ਵਿੱਚ ਹੋਰ ਫ਼ੈਮਿਲੀ ਡਾਕਟਰਾਂ ਨੂੰ ਲਿਆਉਣ, ਐਮਰਜੈਂਸੀ ਕਮਰਿਆਂ ‘ਤੇ ਬੋਝ ਘਟਾਉਣ ਅਤੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਰਣਨੀਤਕ ਅਤੇ ਸਾਂਝੇਦਾਰਿਕ ਤੌਰ ’ਤੇ ਕਦਮ ਅਗਾਂਹ ਵਧਾ ਰਿਹਾ ਹੈ। ਇੱਕ ਉੱਚ ਪੱਧਰੀ ਓਪਰੇਟਿੰਗ ਪਾਰਟਨਰ ਨੂੰ ਇੱਕ ਨਵੇਂ ਸਿਹਤ ਸੰਭਾਲ ਪ੍ਰਸ਼ਾਸਕ (Health Care Administrator) ਨਾਲ ਜੋੜ ਕੇ, ਸਰੀ ਨਿਵਾਸੀਆਂ ਲਈ ਨਤੀਜੇ ਪ੍ਰਦਾਨ ਕਰਨ ਲਈ ਅਸੀਂ ਸਮਰੱਥ, ਪ੍ਰਸ਼ਾਸਨ ਅਤੇ ਭਾਈਵਾਲੀ ਤਿਆਰ ਕਰ ਰਹੇ ਹਾਂ।”

ਸਰੀ ਵਿੱਚ ਪ੍ਰਤੀ 100,000 ਨਿਵਾਸੀਆਂ ਪਿੱਛੇ ਲਗਭਗ 59 ਫ਼ੈਮਿਲੀ ਡਾਕਟਰ ਹਨ, ਜਦਕਿ  ਵੈਨਕੂਵਰ ’ਚ ਪ੍ਰਤੀ 100,000 ਨਿਵਾਸੀ 136 ਫ਼ੈਮਿਲੀ ਡਾਕਟਰ ਹਨ। ਇਸ ਫ਼ਰਕ ਤੇ ਘਾਟ ਨੂੰ ਪੂਰਾ ਕਰਨ ਲਈ, ਸਰੀ ਸ਼ਹਿਰ ਦਾ RFP ਇੱਕ ਪ੍ਰਮਾਣਿਤ ਓਪਰੇਟਰ ਦੀ ਭਾਲ ਕਰ ਰਿਹਾ ਹੈ, ਜੋ ਬਰਾਬਰਤਾ ਅਤੇ ਇਲਾਕਾ-ਆਧਾਰਿਤ ਨਜ਼ਰੀਏ ਵਾਲੇ ਕਈ ਕਲੀਨਿਕਾਂ ਦੀ ਯੋਜਨਾ ਬਣਾਉਣ ਅਤੇ ਪ੍ਰਬੰਧਨ ਕਰੇ।

RFP ਬਾਰੇ ਸਫਲ ਉਮੀਦਵਾਰ ਦੀ ਜ਼ਿੰਮੇਵਾਰੀ:

•                ਤਰਜੀਹੀ ਸਥਾਨਾਂ ਦੀ ਪਛਾਣ ਕਰੇਗਾ ਅਤੇ ਪਹੁੰਚ, ਇਕੁਇਟੀ ਅਤੇ ਭਾਈਚਾਰਕ ਲੋੜਾਂ ‘ਤੇ ਆਧਾਰਿਤ ਸਾਈਟ ਦੀ ਚੋਣ ਦੇ ਨਾਲ ਪੂਰੀ ਯੋਜਨਾਬੰਦੀ ਅਤੇ ਡਿਜ਼ਾਈਨ ‘ਚ ਸਹਾਇਤਾ ਪ੍ਰਦਾਨ ਕਰੇਗਾ।

•                ਕਲੀਨਿਕਾਂ ਦਾ ਪੂਰਾ ਸੰਚਾਲਨ ਕਰੇਗਾ, ਜਿਸ ‘ਚ ਕਲੀਨੀਕਲ ਪ੍ਰਸ਼ਾਸਨ, ਮਰੀਜ਼ਾ ਦੀ ਭਰਤੀ ਅਤੇ ਗੁਣਵੱਤਾ ਤੇ ਕਾਰਗੁਜ਼ਾਰੀ ਦੀ ਨਿਗਰਾਨੀ ਸ਼ਾਮਿਲ ਹੋਵੇਗੀ।

•                ਅੰਦਰੂਨੀ ਭਰਤੀ ਸਮਰੱਥਾ ਅਤੇ ਕਾਰਗੁਜ਼ਾਰੀ ਦੇ ਨਤੀਜਿਆਂ ਦੇ ਜ਼ਰੀਏ ਡਾਕਟਰਾਂ ਅਤੇ ਅੰਤਰ-ਅਨੁਸ਼ਾਸਨੀ ਟੀਮਾਂ (interdisciplinary teams) ਦੀ ਭਰਤੀ ਕਰਨਾ, ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਅਤੇ ਬਰਕਰਾਰ ਰੱਖਣਾ।

•                ਸਾਈਮਨ ਫਰੇਜ਼ਰ ਯੂਨੀਵਰਸਿਟੀ (Simon Fraser University) ਦੇ ਸਕੂਲ ਆਫ਼ ਮੈਡੀਸਨ (School of Medicine) (ਜੋ ਅਗਲੀ ਪਤਝੜ ਵਿੱਚ ਖੁੱਲ੍ਹਣ ਜਾ ਰਿਹਾ) ਨਾਲ ਸਿਖਲਾਈ ਸਥਾਨਾਂ ਦੀ ਸਥਾਪਨਾ ਕਰਨ ਲਈ ਭਾਈਵਾਲੀ ਕਰਨਾ ਤਾਂ ਜੋ ਅਗਲੀ ਪੀੜ੍ਹੀ ਦੇ ਫ਼ੈਮਿਲੀ ਡਾਕਟਰਾਂ ਅਤੇ ਸਹਿਯੋਗੀ ਸਿਹਤ ਪੇਸ਼ੇਵਰਾਂ ਨੂੰ ਸਿਖਲਾਈ ਦਿੱਤੀ ਜਾ ਸਕੇ ਅਤੇ ਉਨ੍ਹਾਂ ਨੂੰ ਕੰਮ ‘ਤੇ ਬਰਕਰਾਰ ਰੱਖਿਆ ਜਾ ਸਕੇ।

ਮੇਅਰ ਲੌਕ ਨੇ ਅੱਗੇ ਕਿਹਾ, “ਸਰੀ ਦਾ ਦ੍ਰਿਸ਼ਟੀਕੋਣ ਕਾਰਗਰ ਅਤੇ ਮਹੱਤਵਪੂਰਨ ਹੈ। ਅਸੀਂ ਸਥਾਨਕ ਲੀਡਰਸ਼ਿਪ ਨੂੰ ਸੂਬਾਈ ਭਾਈਵਾਲੀ ਨਾਲ ਮੇਲ ਰਹੇ ਹਾਂ, SFU ਦੇ ਨਵੇਂ ਮੈਡੀਕਲ ਸਕੂਲ ਨਾਲ ਇਕਸਾਰ ਹੋ ਰਹੇ ਹਾਂ, ਅਤੇ ਕਾਰਗੁਜ਼ਾਰੀ ਦੇ ਸਪਸ਼ਟ ਮਿਆਰਾਂ ‘ਤੇ ਜ਼ੋਰ ਦੇ ਰਹੇ ਹਾਂ। ਇਸ ਤਰਾਂ ਅਸੀਂ ਸਿਹਤ ਸੇਵਾਵਾਂ ਦੀਆਂ ਘਾਟਾਂ ਨੂੰ ਤੇਜ਼ੀ ਤੇ ਟਿਕਾਊ ਢੰਗ ਨਾਲ ਪੂਰਾ ਕਰ ਸਕਦੇ ਹਾਂ।”

ਸਮਾਂ- ਸੀਮਾ:

ਸਿਟੀ 2025 ਦੇ ਅਖੀਰ ਤੱਕ ਇੱਕ ਪਸੰਦੀਦਾ ਉਮੀਦਵਾਰ ਦੀ ਚੋਣ ਕਰਨ ਦੀ ਉਮੀਦ ਕਰਦਾ ਹੈ, ਪਹਿਲੀਆਂ ਕਲੀਨਿਕਾਂ 2026 ਦੇ ਅੱਧ ਤੱਕ ਖੋਲ੍ਹਣ ਦਾ ਟੀਚਾ ਹੈ। RFP ਬਾਰੇ ਵੇਰਵੇ, ਜਮ੍ਹਾਂ ਕਰਾਉਣ ਦੀਆਂ ਆਖਰੀ ਮਿਤੀਆਂ ਅਤੇ ਮੁਲਾਂਕਣ ਦੇ ਮਾਪਦੰਡ ਸਿਟੀ ਦੇ ਪ੍ਰੋਕਿਉਰਮੈਂਟ ਪੋਰਟਲ (Procurement Portal) https://www.surrey.ca/business-economy/tenders-rfqs-rfps ‘ਤੇ ਉਪਲਬਧ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp