ਸਰੀ, ਬੀ.ਸੀ. – ਸਰੀ ਸ਼ਹਿਰ, ਸਰੀ ਸਪੋਰਟਸ ਹਾਲ ਆਫ਼ ਫੇਮ (Surrey Sports Hall Of Fame- SSHOF) ਲਈ ਨਿਯਮਾਵਲੀ ਅਤੇ ਕਾਰਜ ਯੋਜਨਾ ਨੂੰ ਮਨਜ਼ੂਰੀ ਦੇ ਕੇ ਆਪਣੀ ਅਮੀਰ ਖੇਡ ਵਿਰਾਸਤ ਦਾ ਸਨਮਾਨ ਕਰਨ ਲਈ ਅਗਲਾ ਵੱਡਾ ਕਦਮ ਚੁੱਕ ਰਿਹਾ ਹੈ। ਸੋਮਵਾਰ ਦੀ ਰੈਗੂਲਰ ਮੀਟਿੰਗ ਵਿੱਚ ਕੌਂਸਲ ਨੇ ਜੂਨ 2026 ਵਿੱਚ ਸਿਟੀ ਹਾਲ ਵਿਖੇ ਪਹਿਲੇ ਆਗਮਨ ਸਮਾਰੋਹ ਕਰਵਾਉਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਸਲਾਹਕਾਰ ਬੋਰਡ ਅਤੇ ਨੋਮੀਨੇਸ਼ਨ ਕਮੇਟੀ ਵਿੱਚ ਸੇਵਾ ਕਰਨ ਦੇ ਇੱਛੁਕ ਵਿਅਕਤੀਆਂ ਲਈ ਅਰਜ਼ੀਆਂ ਹੁਣ ਖੁੱਲ੍ਹੀਆਂਹਨ, ਤਾਂ ਜੋ ਚੋਣ ਦੀ ਪ੍ਰਕਿਰਿਆ ਨਿਰਪੱਖ ਅਤੇ ਸਭ ਨੂੰ ਸ਼ਾਮਿਲ ਕਰਨ ਵਾਲੀ ਹੋਵੇ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਸਪੋਰਟਸ ਹਾਲ ਆਫ਼ ਫੇਮ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ, ਸੰਘਰਸ਼ਾਂ ਅਤੇ ਜਿੱਤਾਂ ਦਾ ਸਨਮਾਨ ਕਰਨ ਦਾ ਇੱਕ ਸ਼ਕਤੀਸ਼ਾਲੀ ਤਰੀਕਾ ਹੈ, ਜਿਨ੍ਹਾਂ ਨੇ ਖੇਡ ਰਾਹੀਂ ਸਥਾਈ ਪ੍ਰਭਾਵ ਪਾਇਆ ਹੈ। ਇਹ ਸਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਵਿਭਿੰਨ, ਦ੍ਰਿੜ, ਅਤੇ ਡੂੰਘਾਈ ਨਾਲ ਭਾਈਚਾਰਕ ਮਾਣ ਨਾਲ ਜੁੜੀ ਹੋਈ ।” ਜਿਵੇਂ ਕਿ ਅਸੀਂ ਅਗਲੇ ਜੂਨ ਵਿੱਚ ਉਦਘਾਟਨੀ ਸਮਾਰੋਹ ਦੀ ਤਿਆਰੀ ਕਰ ਰਹੇ ਹਾਂ, ਮੈਂ ਵਸਨੀਕਾਂ ਨੂੰ ਸੱਦਾ ਦਿੰਦੀ ਹਾਂ ਕਿ ਉਹ ਕਿਸੇ ਅਥਲੀਟ ਨੂੰ ਨਾਮਜ਼ਦ ਕਰਕੇ ਜਾਂ ਸਾਡੇ ਸਲਾਹਕਾਰ ਬੋਰਡ ਜਾਂ ਨਾਮਜ਼ਦਗੀ ਕਮੇਟੀ ਵਿੱਚ ਸੇਵਾਵਾਂ ਦੇਣ ਲਈ ਸ਼ਾਮਲ ਹੋਣ।
ਉਦਘਾਟਨੀ ਕਲਾਸ ਲਈ ਨਾਮਜ਼ਦਗੀਆਂ ਅਗਸਤ 2025 ਵਿੱਚ ਖੁੱਲ੍ਹਣਗੀਆਂ, ਅਤੇ ਸਰੀ ਦੇ ਅਜਾਇਬ ਘਰ (Museum of Surrey) ਵਿੱਚ 2026 ਦੇ ਬਸੰਤ ਵਿੱਚ ਪ੍ਰਦਰਸ਼ਨੀਆਂ ਤੋਂ ਪਰਦਾ ਹਟਾਇਆ ਜਾਵੇਗਾ।
ਐਸ ਐਸ ਐਚ ਓ ਐਫ (SSHOF) ਲਈ ਅਸਥਾਈ ਜਗ੍ਹਾ ਸਰੀ ਦੇ ਅਜਾਇਬ ਘਰ (ਮਿਊਜ਼ੀਅਮ ਆਫ਼ ਸਰੀ) ਵਿੱਚ ਹੋਵੇਗੀ, ਜਦ ਕਿ ਕੁੱਝ ਹੋਰ ਗਤੀਵਿਧੀਆਂ ਨਿਰਧਾਰਿਤ ਨਾਗਰਿਕ ਸਹੂਲਤਾਂ ਵਿੱਚ ਹੋਣ ਦੀ ਸੰਭਾਵਨਾ ਹੈ। ਲੰਮੇ ਸਮੇਂ ਦੀ ਯੋਜਨਾ, ਇੱਕ ਸਥਾਈ ਸਪੋਰਟਸ ਹਾਲ ਆਫ਼ ਫੇਮ ਗੈਲਰੀ ਭਵਿੱਖ ਦੇ ਸਿਟੀ ਸੈਂਟਰ ਅਰੀਨਾ (City Centre Arena) ਵਿਖੇ ਹੋਵੇਗੀ, ਜੋ ਡਿਜੀਟਲ ਅਤੇ ਸਰੀਰਕ ਅਨੁਭਵ ਦੋਵਾਂ ਵਜੋਂ ਤਿਆਰ ਕੀਤਾ ਜਾਵੇਗਾ । ਉਕਤ ਹਾਲ ਐਥਲੀਟਾਂ, ਕੋਚਾਂ, ਟੀਮਾਂ, ਕਮਿਊਨਿਟੀ ਬਿਲਡਰਾਂ ਅਤੇ ਲੀਡਰਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕਰੇਗਾ, ਜਿਨ੍ਹਾਂ ਨੇ ਸਰੀ ਦੀ ਖੇਡ ਵਿਰਾਸਤ ਵਿੱਚ ਯੋਗਦਾਨ ਪਾਇਆ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ 1,100 ਤੋਂ ਵੱਧ ਹਿੱਸੇਦਾਰਾਂ ਨੇ ਇੱਕ ਔਨਲਾਈਨ ਸਰਵੇਖਣ ਰਾਹੀਂ ਆਪਣਾ ਪ੍ਰਤੀਕਰਮ ਦੇ ਕੇ SSHOF ਦੀ ਰੂਪ-ਰੇਖਾ ਤਿਆਰ ਕਰਨ ਵਿੱਚ ਭਾਈਚਾਰੇ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ।
ਵਧੇਰੇ ਜਾਣਕਾਰੀ ਲਈ https://engage.surrey.ca/surrey-sports-hall-of-fame ‘ਤੇ ਜਾਓ।
