Ad-Time-For-Vacation.png

ਸਰੀ ਵਾਸੀਆਂ ਲਈ ਗਰਮੀਆਂ ਦੇ ਡੇਅ ਕੈਂਪਾਂ ਦੀ ਅਗਾਊਂ ਰਜਿਸਟ੍ਰੇਸ਼ਨ 4 ਮਈ ਤੋਂ ਸ਼ੁਰੂ

ਰੀ, ਬੀਸੀ – ਸਰੀ ਦੇ ਵਸਨੀਕ ਐਤਵਾਰ, 4 ਮਈ ਨੂੰ ਰਾਤ 9 ਵਜੇ  ਤੋਂ  ਸਿਟੀ ਆਫ਼ ਸਰੀ ਦੇ ‘ਸਮਰ ਡੇ ਕੈਂਪਾਂ’ ਲਈ ਰਜਿਸਟਰ ਕਰ ਸਕਦੇ ਹਨ। ਗੈਰ-ਵਸਨੀਕ ਐਤਵਾਰ, 11 ਮਈ ਨੂੰ ਰਾਤ 9 ਵਜੇ ਤੋਂ ਸਾਈਨ-ਅੱਪ ਕਰ ਸਕਦੇ ਹਨ। ਡੇ ਕੈਂਪ ਪ੍ਰੋਗਰਾਮ ਸ਼ਹਿਰ ਭਰ ਵਿੱਚ 3 ਤੋਂ 18 ਸਾਲ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਚਲਾਏ ਜਾਂਦੇ ਹਨ ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਾਡੇ ਹੁਨਰਮੰਦ ਸਟਾਫ਼ ਦੀ ਅਗਵਾਈ ਵਿੱਚ, ਸਰੀ ਦੇ ਕਿਫ਼ਾਇਤੀ ਦਿਨ ਦੇ ਕੈਂਪ ਬੱਚਿਆਂ ਅਤੇ ਨੌਜਵਾਨਾਂ ਦਾ ਮਨੋਰੰਜਨ ਕਰਨ ਅਤੇ ਮਾਪਿਆਂ ਲਈ ਲੋੜੀਂਦੀ ਤੇ ਬੇਹੱਦ ਲਾਭਕਾਰੀ ਸਹੂਲਤ ਪ੍ਰਦਾਨ ਕਰਦੇ ਹਨ। “ਸਾਡੇ  ਕੈਂਪ ਇੱਕ ਰੋਮਾਂਚਕ, ਦੋਸਤੀ ਅਤੇ ਮਜ਼ੇ ਨਾਲ ਭਰਪੂਰ ਗਰਮੀਆਂ ਦੀ ਪੇਸ਼ਕਸ਼ ਕਰਦੇ ਹਨ। ਰਚਨਾਤਮਿਕ ਕਲਾਵਾਂ ਅਤੇ ਸ਼ਿਲਪਕਾਰੀ  ਤੋਂ ਲੈ ਕੇ ਰੋਮਾਂਚਕ ਬਾਹਰੀ ਗਤੀਵਿਧੀਆਂ ਤੱਕ, ਸਾਡਾ ਹਰ ਭਾਗੀਦਾਰ ਲਈ ਨਾ ਭੁੱਲਣ ਯੋਗ ਤਜ਼ਰਬਾ ਦੇਣ ਦਾ ਇਰਾਦਾ ਹੁੰਦਾ ਹੈ। ਸਾਡੀ ਅਗਾਊਂ ਰਜਿਸਟ੍ਰੇਸ਼ਨ ਨੀਤੀ, ਸਰੀ ਨਿਵਾਸੀਆਂ ਲਈ ਸਹਾਇਕ ਸਿੱਧ ਹੋ ਰਹੀ ਹੈ ਅਤੇ ਇਹ ਸਾਡੀਆਂ ਪਰਿਵਾਰ-ਅਨੁਕੂਲ ਅਤੇ ਪਹੁੰਚਯੋਗ ਸਹੂਲਤ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”

ਸਿਟੀ ਇੱਕ ਲਚਕਦਾਰ ਭੁਗਤਾਨ ਦਾ ਤਰੀਕਾ ਵੀ ਪੇਸ਼ ਕਰਦਾ ਹੈ, ਜੋ ਮਾਪਿਆਂ ਜਾਂ ਗਾਰਡੀਅਨ ਨੂੰ ਰਜਿਸਟ੍ਰੇਸ਼ਨ ‘ਤੇ ਕੈਂਪ ਫ਼ੀਸ ਦਾ 50٪ ਅਤੇ ਕੈਂਪ ਦੇ ਪਹਿਲੇ ਦਿਨ ਬਾਕੀ ਬਕਾਇਆ ਅਦਾ ਕਰਨ ਦੀ ਆਗਿਆ ਦਿੰਦਾ ਹੈ।

ਰਜਿਸਟ੍ਰੇਸ਼ਨ ਔਨਲਾਈਨ, ਵਿਅਕਤੀਗਤ ਤੌਰ ਤੇ ਜਾਂ 604-501-5100 ‘ਤੇ ਫ਼ੋਨ ਰਾਹੀਂ ਕੀਤੀ ਜਾ ਸਕਦੀ ਹੈ। ਮਾਪਿਆਂ  ਨੂੰ ਇੱਕ MySurrey ਤੇ ਪ੍ਰੋਫਾਈਲ ਬਣਾਉਣ ਅਤੇ ਆਪਣੀ ਅਕਾਊਂਟ ਦੀ  ਜਾਣਕਾਰੀ ਅੱਪਡੇਟ ਕਰਨ ਦੀ ਅਰਜ਼ ਕੀਤੀ ਜਾਂਦੀ ਹੈ।  ਪਰਿਵਾਰਿਕ ਮੈਂਬਰ ਨੂੰ ਪਹਿਲਾਂ ਤੋਂ ਅਕਾਊਟ ਵਿੱਚ ਸ਼ਾਮਲ ਕਰਵਾਉਣ ਲਈ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8:30 ਤੋਂ ਸ਼ਾਮ 4:30 ਤੱਕ 604-501-5100 ‘ਤੇ ਫ਼ੋਨ ਕਰੋ।

ਗਰਮੀਆਂ ਦੇ ਦਿਨ ਦੇ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲਈ ਅਤੇ ਔਨਲਾਈਨ ਰਜਿਸਟਰ ਕਰਨ ਲਈ, surrey.ca/daycamps ‘ਤੇ ਜਾਓ। 

Share:

Facebook
Twitter
Pinterest
LinkedIn
matrimonail-ads
On Key

Related Posts

ਨਵਾਂ ਦੌਰ – ਨਵੀਂ ਦਿਸ਼ਾ: ਮੇਅਰ ਨੇ ਸਰੀ 2050 ਵਿਕਾਸ ਰਣਨੀਤੀ ਜ਼ਰੀਏ ਸ਼ਹਿਰ ਨੂੰ ਸਿਹਤਮੰਦ, ਆਧੁਨਿਕ ਅਤੇ

ਨਵੀਨਤਮ ਭਵਿੱਖ ਵੱਲ ਲੈ ਜਾਣ ਦਾ ਐਲਾਨ ਕੀਤਾ ਸਰੀ, ਬੀਸੀ – ਅੱਜ, ਮੇਅਰ ਬਰੈਂਡਾ ਲੌਕ ਨੇ ਆਪਣਾ 2025 ਸਟੇਟ ਆਫ਼ ਦਿ ਸਿਟੀ ਭਾਸ਼ਣ ਦਿੱਤਾ, ਜਿਸ ਵਿੱਚ ਸਰੀ ਦੇ ਤੇਜ਼ੀ ਨਾਲ ਹੋ

ਨੌਰਥ ਸਰੀ ਰੀਕਰੀਏਸ਼ਨ ਸੈਂਟਰ ਨੂੰ ਢਾਹੁਣ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਰੀ ਸਿਟੀ ਕੌਂਸਲ ਵੱਲੋਂ 2024 ਦੇ ਅੰਤ ਵਿੱਚ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ, ਪੁਰਾਣੇ ਨੌਰਥ ਸਰੀ ਰੀਕਰੀਏਸ਼ਨ ਸੈਂਟਰ ਨੂੰ ਢਾਹੁਣ ਦਾ ਕੰਮ ਅਧਿਕਾਰਤ ਤੌਰ ‘ਤੇ ਸ਼ੁਰੂ ਹੋ

ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੁਸਾਇਟੀ ਨੇ ਨੌਜਵਾਨਾਂ, ਰੀਕਰੀਏਸ਼ਨ ਅਤੇ ਸਾਖਰਤਾ ਪ੍ਰੋਗਰਾਮਾਂ ਲਈ 32,000 ਡਾਲਰ ਦਾ ਦਾਨ ਦਿੱਤਾ

ਸਰੀ, ਬੀ.ਸੀ. – ਸਰੀ ਸ਼ਹਿਰ ਦੇ ਹੈਲਥੀ ਕਮਿਊਨਿਟੀਜ਼ ਸੈਕਸ਼ਨ ਅਤੇ ਰੀਕਰੀਏਸ਼ਨ ਸਰਵਿਸਿਜ਼ ਡਿਵੀਜ਼ਨ ਨੂੰ ਸਰੀ ਫਾਇਰ ਫਾਈਟਰਜ਼ ਚੈਰੀਟੇਬਲ ਸੁਸਾਇਟੀ ਤੋਂ 32,000 ਡਾਲਰ ਦੀ ਗਰਾਂਟ ਮਿਲੀ ਹੈ, ਜੋ ਸ਼ਹਿਰ ਭਰ ਵਿੱਚ

Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.