Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਸਰੀ ਸਪੋਰਟਸ ਗਰਾਂਟ ਵੱਲੋਂ ‘ਸਿੱਖ ਹੈਰੀਟੇਜ ਮੰਥ ਕੈਨੇਡਾ ਕੱਪ’ ਨੂੰ ਸਹਿਯੋਗ

By Admin Published 3 min read

ਸਿੱਖ ਸੱਭਿਆਚਾਰ ਅਤੇ ਮਾਰਸ਼ਲ ਆਰਟਸ ਦੇ ਇਤਿਹਾਸਕ ਸਬੰਧਾਂ ਨੂੰ ਉਭਾਰੇਗਾ ਇਹ ਸਮਾਗਮ

ਸਰੀ, ਬੀ.ਸੀ. – ਸਿੱਖ ਹੈਰੀਟੇਜ ਮੰਥ ਕੈਨੇਡਾ ਕੱਪ (Sikh Heritage Month Canada Cup), ਜੋ ਕਿ ਮਾਰਸ਼ਲ ਆਰਟਸ ਅਤੇ ਸਿੱਖ ਸੱਭਿਆਚਾਰ ਦੋਵਾਂ ਦੇ ਸਬੰਧਾਂ ਉਜਾਗਰ ਕਰਨ ਵਾਲਾ ਇੱਕ ਪ੍ਰਮੁੱਖ ਸਮਾਗਮ ਹੈ,  2 ਮਈ, 2025 ਨੂੰ ਸਰੀ ਦੇ ਐਮਪ੍ਰੈਸ ਪੈਲੇਸ ਬਾਲਰੂਮ (Empress Palace Ballroom) ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਈਵੈਂਟ ਨੂੰ ਸਪੋਰਟ ਸਰੀ ਪ੍ਰੋਗਰਾਮ ਵੱਲੋਂ $3,000 ਦੀ ਸਪੋਰਟਸ ਟੂਰਿਜ਼ਮ ਗਰਾਂਟ ਦੀ ਸਹਾਇਤਾ ਦਿੱਤੀ ਗਈ ਹੈ, ਜੋ ਸਰੀ ਦੀ ਕਮਿਊਨਿਟੀ ਅਤੇ ਸੱਭਿਆਚਾਰਕ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਪੋਰਟਸ ਸਰੀ ਗਰਾਂਟ ਰਾਹੀਂ, ਸਿਟੀ ਸਥਾਨਕ ਸੰਸਥਾਵਾਂ ਨੂੰ ਅਜਿਹੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਵਿੱਚ ਸਹਾਇਤਾ ਕਰਨ ਲਈ ਫ਼ੰਡ ਪ੍ਰਦਾਨ ਕਰਦੀ ਹੈ, ਜੋ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਵਧਾਉਂਦੇ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਨੂੰ ਮਾਣ ਹੈ ਕਿ ਸਾਡਾ ਸਪੋਰਟ ਸਰੀ ਗਰਾਂਟ ਪ੍ਰੋਗਰਾਮ ਇਸ ਵਿਸ਼ਵ ਪੱਧਰੀ ਸਮਾਗਮ ਦਾ ਸਮਰਥਨ ਕਰ ਰਿਹਾ ਹੈ। ਇਹ ਫ਼ੰਡ ਉਨ੍ਹਾਂ ਸਥਾਨਕ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹਨ, ਜੋ ਲੋਕਾਂ ਨੂੰ ਖੇਡਾਂ ਅਤੇ ਸੱਭਿਆਚਾਰ ਰਾਹੀਂ ਇਕੱਠੇ ਕਰਦੇ ਹਨ। ਵਿਸ਼ਵ ਪੱਧਰੀ ਮਾਰਸ਼ਲ ਆਰਟਸ ਨੂੰ ਸਿੱਖ ਸੱਭਿਆਚਾਰ ਦੀਆਂ ਅਮੀਰ ਰਵਾਇਤਾਂ ਨਾਲ ਜੋੜ ਕੇ ਇਹ ਸਮਾਗਮ ਨਾ ਸਿਰਫ਼ ਇਨ੍ਹਾਂ ਖਿਡਾਰੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ, ਬਲਕਿ ਸਰੀ ਵਿੱਚ ਭਾਈਚਾਰਕ ਸ਼ਮੂਲੀਅਤ, ਭਾਵਨਾ ਅਤੇ ਆਰਥਿਕ ਵਿਕਾਸ ਨੂੰ ਵੀ ਉਤਸ਼ਾਹਿਤ ਕਰਦਾ ਹੈ।

ਹੈਵੀਵੇਟ ਮਿਕਸਡ ਮਾਰਸ਼ਲ ਆਰਟਿਸਟ ਅਤੇ ਸਾਬਕਾ ਹੈਵੀਵੇਟ ਵਰਲਡ ਚੈਂਪੀਅਨ ਅਰਜਨ ਭੁੱਲਰ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿੱਚ ਮੁੱਕੇਬਾਜ਼ੀ, ਕਿੱਕ-ਬਾਕਸਿੰਗ, ਐਮ ਐਮ ਏ ਅਤੇ ਰਵਾਇਤੀ ਸਿੱਖ ਮਾਰਸ਼ਲ ਆਰਟ ਗੱਤਕਾ ਮੁਕਾਬਲੇ ਵਿੱਚ ਦੁਨੀਆ ਭਰ ਤੋਂ ਆਏ ਖਿਡਾਰੀ ਹਿੱਸਾ ਲੈਣਗੇ । ਮੁਕਾਬਲੇ ਦੀ ਰਿੰਗ ਬਾਲਰੂਮ ਦੇ ਕੇਂਦਰ ਵਿੱਚ ਸਥਾਪਤ ਕੀਤੀ ਜਾਵੇਗੀ, ਜਿਸ ਨਾਲ ਦਰਸ਼ਕਾਂ ਲਈ ਵਿਲੱਖਣ ਤਜ਼ਰਬਾ ਹੋਵੇਗਾ। ਈਵੈਂਟ ਦੀਆਂ ਟਿਕਟਾਂ ਵੈੱਬਸਾਈਟ ‘ਤੇ ਖ਼ਰੀਦੀਆਂ ਜਾ ਸਕਦੀਆਂ  ਹਨ ਅਤੇ ਦਰਵਾਜ਼ੇ ਸ਼ਾਮ 5:15 ਵਜੇ ਖੁੱਲ੍ਹਣਗੇ। 

ਇਸ ਸਮਾਗਮ ਦੀਆਂ ਟਿਕਟਾਂ ਦੀ ਵਿੱਕਰੀ ਤੋਂ ਹੋਣ ਵਾਲੀ ਰਕਮ ਅਰਜਨ ਭੁੱਲਰ ਫਾਊਡੇਸ਼ਨ ਨੂੰ ਦਿੱਤੀ ਜਾਵੇਗੀ, ਜਿਸ ਨਾਲ ਚੈਂਪੀਅਨਜ਼ ਫ਼ਾਰ ਚੇਂਜ ਪ੍ਰੋਗਰਾਮ ਲਈ ਫ਼ੰਡ ਜਾਵੇਗਾ, ਜੋ ਕੈਨੇਡਾ ਭਰ ਦੇ ਭਾਈਚਾਰਿਆਂ ਵਿੱਚ ਕੁਰਾਹੇ ਪਏ ਨੌਜਵਾਨਾਂ ਨੂੰ ਮਾਰਗ ਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ।

ਅਰਜਨ ਭੁੱਲਰ ਨੇ ਕਿਹਾ, “ਮੈਂ ਇਸ ਸਮਾਗਮ ਨੂੰ ਸਰੀ ਵਿੱਚ ਲਿਆਉਣ ਅਤੇ ਸਿੱਖ ਸੱਭਿਆਚਾਰ ਵਿੱਚ ਮਾਰਸ਼ਲ ਆਰਟਸ ਦੀ ਸ਼ਕਤੀਸ਼ਾਲੀ ਭੂਮਿਕਾ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਹਾਂ। “ਇਹ ਸਮਾਗਮ ਨਾ ਸਿਰਫ਼ ਰੋਮਾਂਚਕ ਮੁਕਾਬਲੇ ਦੀ ਪੇਸ਼ਕਸ਼ ਕਰੇਗਾ, ਬਲਕਿ ਸਾਡੇ ਭਾਈਚਾਰੇ ਵਿੱਚ ਸਥਾਈ ਪ੍ਰਭਾਵ ਵੀ ਪਾਵੇਗਾ।

ਸਰੀ ਦੀ ਸਪੋਰਟਸ ਟੂਰਿਜ਼ਮ ਰਣਨੀਤੀ ਦਾ ਉਦੇਸ਼ ਸਰੀ ਨੂੰ ਖੇਡ ਟੂਰਿਜ਼ਮ ਉਦਯੋਗ ਵਿੱਚ ਅਗਵਾਈ ਵਾਲਾ ਸ਼ਹਿਰ ਬਣਾਉਣਾ ਹੈ, ਜਿਸ ਨਾਲ ਆਰਥਿਕ ਲਾਭ ਅਤੇ ਖੇਡ ਵਿਕਾਸ ਦੇ ਮੌਕੇ ਉਤਪੰਨ ਕੀਤੇ ਜਾਂਦੇ ਹਨ। ਸਰੀ ਵਿੱਚ ਅਜਿਹੇ ਸਮਾਗਮਾਂ ਦੀ ਮੇਜ਼ਬਾਨੀ ਬਾਰੇ ਹੋਰ ਜਾਣਕਾਰੀ ਲਈ, surrey.ca/sportsurrey ‘ਤੇ ਜਾਓ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp