ਸਰੀ ਵਿੱਚ 126 ਸਟਰੀਟ ਅਤੇ 80 ਐਵਨਿਊ ਸਥਿਤ ‘ਰੌਇਲ ਪਲਾਜ਼ਾ’ਦੇ ਸਮੂੰਹ ਬਿਜ਼ਨਿਸਮੈਨਾ ਨੇ ਹਰ ਸਾਲ ਦੀ ਤਰਾਂ 15 ਜੁਲਾਈ ਦਿਨ ਸ਼ਨੀਵਾਰ ਨੂੰ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਦੀਵਾਨ ਸਜਾਏ ਗਏ।ਸ੍ਰੀ ਸੁਖਮਨੀ ਸਾਹਿਬ ਦੇ ਪਾਠ ਭਾਈ ਸਰਵਣ ਸਿੰਘ ਜੀ ਨੇ ਸਰਵਣ ਕਰਵਾਏ।ਕੀਰਤਨ ਹਰਕੀਰਤ ਸਿੰਘ ਦੇ ਜਥੇ ਅਤੇ ਅਕਾਲ ਅਕੈਡਮੀ ਸਰੀ ਦੇ ਬੱਚਿਆ ਨੇ ਕੀਤਾ। ਗ੍ਰੰਥੀ ਸਾਹਿਬ ਦੀ ਸੇਵਾ ਬੀਬੀ ਗੁਰਜੀਤ ਕੌਰ ਅਕਾਲ ਅਕੈਡਮੀ ਸਰੀ ਵਾਲਿਆਂ ਨੇ ਕੀਤੀ।ਗੁਰਦਵਾਰਾ ਸਿੰਘ ਸਭਾ ਤੋਂ ਢਾਡੀ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾ ਨੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ। ਸਾਰਾ ਦਿਨ ਚਾਹ ਪਕੌੜੇ ਠੰਡੀ ਲੱਸੀ ਅਤੇ ਗੁਰੂ ਕੇ ਲੰਗਰ ਅਤੱੁਟ ਵਰਤੇ।ਪਲਾਜ਼ੇ ਦੇ ਪ੍ਰਧਾਨ ਵਿਕਰਮਜੀਤ ਸਿੰਘ(ਬੌਬ) ਸੇਖੋਂ ਖੁਖਰਾਣਾ ਸਪੁੱਤਰ ਸ.ਅਜੈਬ ਸਿੰਘ ਸਰਪੰਚ ਨੇ ਅੱਗੇ ਹੋ ਕੇ ਜਿੰਮੇਂਵਾਰੀ ਨਾਲ ਸਾਰਾ ਕੰਮ ਕਾਜ਼ ਨੇਪਰੇ ਚਾੜਿਆ। ਇਨਾ ਨਾਲ ਪਲਾਜ਼ੇ ਦੇ ਸੈਕਟਰੀ ਅਮਰੀਕ ਸਿੰਘ ਸਿੱਧੂ,ਖਜਾਨਚੀ ਰਾਜਵਿੰਦਰ ਸਿੰਘ ਥਿਆੜਾ,ਮੈਂਬਰ ਗੁਰਜੀਤ ਸਿੰਘ ਸੰਘਾ,ਗੁਰਦੀਪ ਸਿੰਘ,ਜੈਸ ਬੋਲਾ ਅਤੇ ਅਵਤਾਰ ਸਿੰਘ ਦੇਵਗੁਨ ਅਤੇ ਹੋਰ ਰੋਇਲ ਪਲਾਜ਼ੇ ਦੇ ਸਾਰੇ ਸਮੂੰਹ ਬਿਜਨਿਸ ਮੈਂਨਾ ਨੇ ਸੇਵਾ ਵਿੱਚ ਹੱਥ ਵਟਾਇਆ।ਰਿਟਾਇਰਡ ਐਸ.ਡੀ ਐਮ ਹਰਚਰਨ ਸਿੰਘ ਸੰਧੂ ਨੇ ਗੁਰਬਾਣੀਂ ਵਿਆਖਿਆ ਕੀਤੀ ਅਤੇ ਨਾਲ ਹੀ ਪਲਾਜ਼ੇ ਦੀ ਕਮੇਟੀ ਵੱਲੋਂ ਆਏ ਹਰ ਮਾਈ ਭਾਈ ਦਾ ਧੰਨਵਾਦ ਕੀਤਾ ਜਿਹੜੇ ਪ੍ਰੀਵਾਰਾਂ ਸਮੇਤ ਦੂਰੋਂ ਨੇੜਿਉਂ ਹੁੰਮ ਹੁੰਮਾ ਕੇ ਪਹੁੰਚੇ ਹੋਏ ਸਨ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ




