ਸੁਖਦੇਵ ਗਰਗ, ਜਗਰਾਓਂ : ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਪ੍ਰਕਾਸ਼ ਪੁਰਬ ‘ਤੇ ਵਿਦਿਆਰਥੀਆਂ ਦੇ ਸ਼ਬਦ ਗਾਇਨ, ਭਾਸ਼ਣ ਤੇ ਪ੍ਰਸ਼ਨ ਮੰਚ ਮੁਕਾਬਲਾ ਕਰਵਾਇਆ ਗਿਆ। ਅਧਿਆਪਕਾ ਪਵਿੱਤਰ ਕੌਰ ਵੱਲੋਂ ਕਰਵਾਏ ਪ੍ਰਸ਼ਨ ਮੰਚ ਮੁਕਾਬਲੇ ‘ਚ ਬੱਚਿਆਂ ਨੇ ਬੜੇ ਜੋਸ਼ ਨਾਲ ਭਾਗ ਲੈਂਦਿਆਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ।

ਇਸ ਮੌਕੇ ਪਿੰ੍ਸੀਪਲ ਨੀਲੂ ਨਰੂਲਾ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ’, ‘ਵੰਡ ਛਕੋ’ ਤੇ ‘ਨਾਮ ਜਪੋ’ ਦਾ ਸਭ ਨੂੰ ਸੁਨੇਹਾ ਦਿੱਤਾ।