ਸਰੀ:- ਪੰਥਕ ਸ਼ਖਸ਼ੀਅਤ ਸਰਦਾਰ ਹਾਕਮ ਸਿੰਘ ਢੀਂਡਸਾ 22 ਅਗਸਤ ਦਿਨ ਬੁਧਵਾਰ ਨੂੰ 73 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ।ਸਰਦਾਰ ਹਾਕਮ ਸਿੰਘ ਸਿੰਘ ਢੀਂਡਸਾ ਹਮੇਸ਼ਾਂ ਹੀ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ ਸਨ।ਉਹਨਾ ਨੇ ਬਹੁਤ ਸਾਰੀਆਂ ਪੰਥਕ ਸਭਾ ਸੁਸਾਇਟੀਆਂ ਵਿੱਚ ਸੇਵਾ ਕੀਤੀ।ਸਰੀ ਵਿੱਚ ਸਿੱਖ ਅਕੈਡਮੀ ਵੀ ਸਥਾਪਨਾ ਕੀਤੀ ਅਤੇ ਗੁਰੁ ਨਾਨਕ ਐਜੂਕੇਸ਼ਨ ਸੁਸਾਇਟੀ ਆਫ ਬੀ ਸੀ ਦੇ ਪ੍ਰਧਾਨ ਵੀ ਸਨ।ਅਦਾਰਾ ਪੰਜਾਬ ਗਾਰਡੀਅਨ ਉਨਾ ਦੇ ਅਕਾਲ ਚਲਾਣੇਂ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਅਰਦਾਸ ਕਰਦਾ ਹੈ ਪ੍ਰਮਾਤਮਾ ਉਨਾ ਨੂੰ ਆਪਣੇਂ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ।ਉਨਾ ਦਾ ਅੰਤਮ ਸਸਕਾਰ ਪਹਿਲੀ ਸਤੰਬਰ ਨੂੰ 12:30 ਵਜ਼ੇ ਰਿਵਰ ਸਾਈਡ ਫਿਊਨਰਲ ਹੋਮ 7410 ਹੌਪ ਕੌਟ ਰੋਡ ਡੈਲਟਾ ਵਿਖੇ ਹੋਵੇਗਾ ਵਧੇਰੇ ਜਾਣਕਾਰੀ ਅੰਦਰ ਪੜ੍ਹੋ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


