ਸੰਜੀਵ ਗੁਪਤਾ, ਜਗਰਾਓਂ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਟੀਮ ਨੇ ਅੱਜ ਅਨਾਜ ਮੰਡੀ ਜਗਰਾਓਂ ਦਾ ਦੌਰਾ ਕੀਤਾ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ‘ਚ ਟੀਮ ਨੇ ਦੇਖਿਆ ਕਿ ਪੂਰੀ ਦਾਣਾ ਮੰਡੀ ‘ਚ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਪੂਰੀ ਮੰਡੀ ‘ਚ ਝੋਨਾ ਢੇਰੀ ਕਰਨ ਲਈ ਥਾਂ ਨਾ ਮਿਲਣ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਗਰਾਓਂ ਅਤੇ ਸਿੱਧਵਾਂ ਬੇਟ ਦੀਆਂ ਦਰਜਨ ਦੇ ਕਰੀਬ ਅਨਾਜ ਮੰਡੀਆਂ ਬੰਦ ਕਰ ਦੇਣ ਕਾਰਨ ਕਿਸਾਨਾਂ ਨੂੰ ਆਪਣਾ ਝੋਨਾ ਬ੍ਾਂਚ ਮੰਡੀਆਂ ‘ਚੋਂ ਚੁੱਕ ਕੇ ਜਗਰਾਓਂ ਮੰਡੀ ‘ਚ ਲਿਆਉਣਾ ਪਿਆ ਹੈ, ਪਰ ਉੱਥੇ ਥਾਂ ਖਾਲੀ ਨਾ ਹੋਣ ਕਾਰਨ ਝੋਨਾ ਅਜੇ ਵੀ ਟਰਾਲੀਆਂ ‘ਚ ਪਿਆ ਵਿਕਣ ਦਾ ਇੰਤਜਾਰ ਕਰ ਰਿਹਾ ਹੈ। ਇਸ ਸਮੇਂ ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਰਾਜਪਾਲ ਬਾਬਾ ਨੇ ਕਿਹਾ ਕਿ ਕਈ ਥਾਈਂ ਝੋਨਾ ਪਿਆ-ਪਿਆ ਕਾਲਾ ਹੋ ਰਿਹਾ ਹੈ ਸੁੱਕ ਰਿਹਾ ਹੈ। ਸ਼ੈਲਰਾਂ ਤੇ ਸਟਾਕ ਹੋਣ ਗਿਆ ਝੋਨਾ ਜਾਂ ਤੇ ਗਿੱਲਾ ਕਹਿ ਕੇ ਤੇ ਜਾਂ ਤੋਲ ਘੱਟ ਕਹਿ ਕੇ ਵਾਪਸ ਮੋੜਿਆ ਜਾ ਰਿਹਾ ਹੈ ਤੇ ਫਿਰ ਮਜ਼ਦੂਰਾਂ ਤੋਂ ਵਾਧੂ ਗੱਟੂ ਲੈ ਕੇ ਹੀ ਲੁੁਹਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਕਾਨੂੰਨ ਮੁੁਤਾਬਿਕ ਤਿੰਨ ਦਿਨਾਂ ‘ਚ ਖ਼ਰੀਦ ਏਜੰਸੀਆਂ ਨੇ ਖ਼ਰੀਦੀ ਜਿਣਸ ਦੀ ਲਿਫਟਿੰਗ ਕਰਨੀ ਹੁੰਦੀ ਹੈ ਤੇ ਲੇਟ ਹੋਣ ‘ਤੇ ਪੱਚੀ ਪੈਸੇ ਪ੍ਰਤੀ ਗੱਟੂ ਹਰ ਰੋਜ਼ ਦਾ ਜੁੁਰਮਾਨਾ ਅਦਾ ਕਰਨਾ ਹੁੰਦਾ ਹੈ ਪਰ ਅਜਿਹਾ ਕਿਸੇ ਵੀ ਸੀਜ਼ਨ ‘ਚ ਨਹੀਂ ਹੁੰਦਾ। ਇਸ ਸਮੇਂ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀ ਪ੍ਰਬੰਧ ‘ਚ ਬੁੁਰੀ ਤਰਾਂ੍ਹ ਫੇਲ ਸਾਬਤ ਹੋਈ ਹੈ। ਉਪਰੋਂ ਸੱਤ ਸੌ ਤੋਂ ਉਪਰ ਮੰਡੀਆਂ ਬੰਦ ਕਰ ਕੇ ਸਮੁੱਚੇ ਪ੍ਰਬੰਧ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। ਉਨਾਂ੍ਹ ਕਿਹਾ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਅਫ਼ਸਰਸ਼ਾਹੀ ਪਿੰਡਾਂ ‘ਚ ਤੁੁਰੀ ਫਿਰਦੀ ਅੰਨਦਾਤਾ ‘ਤੇ ਪਰਚੇ ਦਰਜ ਕਰ ਰਹੀ ਹੈ।

ਉਨਾਂ੍ਹ ਕਿਹਾ ਕਿ ਗ੍ਰੀਨ ਟਿ੍ਬਿਊਨਲ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਥਾਂ ਕਿਸਾਨਾਂ ਨੂੰ ਜੁੁਰਮਾਨੇ ਕਰ ਕੇ ਕਿਸਾਨੀ ਗੁੱਸੇ ਨੂੰ ਭੜਕਾਉਣ ਦਾ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼, ਪਰਾਲੀ ਦੇ ਪਰਚੇ ਰੱਦ ਕਰਾਉਣ ਤੇ ਪਰਾਲੀ ਦਾ ਮੁੱਦਾ ਪੱਕੇ ਤੌਰ ‘ਤੇ ਹੱਲ ਕਰਵਾਉਣ ਲਈ ਪੰਜਾਬ ਦੀ ਕਿਸਾਨੀ 26 ਨਵੰਬਰ ਤੋਂ ਗਵਰਨਰ ਪੰਜਾਬ ਦਾ ਿਘਰਾਓ ਕਰਨ ਜਾ ਰਹੀ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣ ਦੀ ਥਾਂ ਨਵੀਂ ਖੇਤੀ ਨੀਤੀ ਲਿਆਉਣ ਅਤੇ ਫਸਲੀ ਚੱਕਰ ਬਦਲਣ ਲਈ ਸਿੱਧੇ ਰਾਹ ਤੁੁਰਨ ਦੀ ਚਿਤਾਵਨੀ ਦਿੱਤੀ ਹੈ।

ਉਨਾਂ੍ਹ ਕਿਸਾਨਾਂ ਨੂੰ ਸੰਯੁੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਨਵੰਬਰ ਤੋਂ ਚੰਡੀਗੜ੍ਹ ਿਘਰਾਓ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਬੇਅੰਤ ਸਿੰਘ ਬਾਣੀਏਵਾਲ, ਹਾਕਮ ਸਿੰਘ ਭੱਟੀਆਂ, ਅਮਰਜੀਤ ਸਿੰਘ ਬਾਸੀ, ਦਲਜੀਤ ਸਿੰਘ ਰਸੂਲਪੁੁਰ, ਠਾਣਾ ਸਿੰਘ ਸੂਜਾਪੁੁਰ, ਮੀਤਾ ਡਾਂਗੀਆਂ, ਬਲਬੀਰ ਸਿੰਘ ਅਗਵਾੜ ਲੋਪੋ ਆਦਿ ਆਗੂ ਹਾਜ਼ਰ ਸਨ।