ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਕਸੀ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਇੰਚਾਰਜ ਗੁਰਜੀਤ ਸਿੰਘ ਟਿਵਾਣਾ ਦੀ ਅਗਵਾਈ ਤੇ ਵੈਕੇਸ਼ਨ ਟੀਚਰ ਮਨੀਸ਼ ਕੁਮਾਰ ਦੀ ਦੇਖ ਰੇਖ ਹੇਠ ਕਿੱਤਾ ਮੁਖੀ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ‘ਚ ਉਚੇਚੇ ਤੌਰ ‘ਤੇ ਰਿਸੋਰਸ ਪਰਸਨ ਵਜੋਂ ਗੁਰੂ ਨਾਨਕ ਦੇਵ ਜੀ ਇੰਜੀਨੀਅਰ ਕਾਲਜ਼ ਲੁਧਿਆਣਾ ਤੋਂ ਡਾਕਟਰ ਸਿਮਰਨਜੀਤ ਸਿੰਘ ਨੇ ਸ਼ਮੂਲੀਅਤ ਕੀਤੀ।

ਉਨ੍ਹਾਂ ਵਿਦਿਆਰਥੀਆਂ ਨੂੰ ਅੱਜ ਦੇ ਤਕਨੀਕੀ ਯੁੱਗ ਦੇ ਅਨੁਸਾਰ ਇਲੈਕਟੋ੍ਨਿਕ ‘ਚ ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸਿਆ। ਸਕੂਲ ਇੰਚਾਰਜ ਤੇ ਸਟਾਫ਼ ਵੱਲੋਂ ਡਾ. ਸਿਮਰਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੁਪਿੰਦਰਜੀਤ ਕੌਰ, ਜਸਵੀਰ ਸਿੰਘ, ਹਰਮਿੰਦਰ ਸਿੰਘ ਕੈਂਥ ਮਲੌਦ, ਕੁਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਬਲਬੀਰ ਸਿੰਘ, ਰਾਹੁਲ ਵਰਮਾ ਆਦਿ ਹਾਜ਼ਰ ਸਨ।