ਮੁੰਬਈ— ਸ਼੍ਰੀਦੇਵੀ ਪੰਜ ਤੱਤਾਂ ‘ਚ ਵਿਲੀਨ ਹੋ ਗਈ ਹੈ। ਉਨ੍ਹਾਂ ਦੀ ਚਿਖਾ ਨੂੰ ਮੁੱਖ ਅਗਨੀ ਪਤੀ ਬੋਨੀ ਕਪੂਰ ਨੇ ਦਿੱਤੀ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਦੀ ਖਬਰ ਨੇ ਪੂਰੇ ਬਾਲੀਵੁੱਡ ਜਗਤ ਦੇ ਨਾਲ-ਨਾਲ ਗੁਆਂਢੀ ਦੇਸ਼ਾਂ ਨੂੰ ਵੀ ਸਦਮੇ ਦਿੱਤਾ।ਅੰਤਿਮ ਯਾਤਰਾ ਸਮੇਂ ਫੈਨਜ਼ ਨੇ ਸ਼੍ਰੀਦੇਵੀ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ।ਸ਼੍ਰੀਦੇਵੀ ਦੇ ਮ੍ਰਿਤਕ ਸਰੀਰ ਨੂੰ ਤਿਰੰਗੇ ‘ਚ ਲਪੇਟਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ।ਸੈਲੀਬ੍ਰੇਸ਼ਨ ਕਲੱਬ ‘ਚ ਅੰਤਿਮ ਦਰਸ਼ਨ ਲਈ ਅਰਬਾਜ਼ ਖਾਨ, ਫਰਹਾ ਖਾਨ, ਐਸ਼ਵਰਿਆ ਰਾਏ ਬੱਚਨ, ਜਯਾ ਬੱਚਨ, ਸੁਸ਼ਮਿਤਾ ਸੇਨ, ਹੇਮਾ ਮਾਲਿਨੀ, ਸਲਮਾਨ ਖਾਨ, ਈਸ਼ਾ ਦਿਓਲ, ਰੇਖਾ ਸਮੇਤ ਕਈ ਹਸਤੀਆਂ ਪੁੱਜੀਆਂ।ਦੁਲਹਨ ਵਾਂਗ ਸਜਾਇਆ ਗਿਆ ਸੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ।ਦੱਸ ਦੇਈਏ ਕਿ ਸ਼੍ਰੀਦੇਵੀ ਦੇ ਅੰਤਿਮ ਯਾਤਰਾ ‘ਚ ਬਾਲੀਵੁੱਡ ਜਗਤ ਤੋਂ ਇਲਾਵਾ ਪਾਲੀਵੁੱਡ ਦੀ ਸ਼ਾਨ ਤੇ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਮੌਜ਼ੂਦ ਸਨ। ਉਨ੍ਹਾਂ ਨੇ ਵੀ ਸ਼੍ਰੀਦੇਵੀ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ।ਸ਼੍ਰੀਦੇਵੀ ਦੀ ਅੰਤਿਮ ਯਾਤਰਾ ‘ਚ ਰਣਧੀਰ ਕਪੂਰ, ਸ਼ਾਹਰੁਖ ਖਾਨ ਤੇ ਅਮਿਤਾਭ ਬੱਚਨ ਨੇ ਵੀ ਸ਼ਿਰਕਤ ਕੀਤੀ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ