Skip to content
Saturday, October 31, 2026 10°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਕੈਪਟਨ ਅਮਰਿੰਦਰ ਦੇ ਜਵਾਈ ਨੇ ਕਿਸਾਨਾਂ ਦਾ ਪੈਸਿਆ ਲੁੱਟਿਆ:ਅਮਿਤ ਸ਼ਾਹ

By Admin Published 3 min read

ਨਵੀਂ ਦਿੱਲੀ: ਬੈਂਕ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਕਾਂਗਰਸ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਖ਼ੂਨ ਪਸੀਨੇ ਦੀ ਕਮਾਈ ਦਾ ਪੈਸਾ ਹੜਪ ਕਰ ਲਿਆ ਹੈ।ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਾਮਾਦ ‘ਤੇ ਦਰਜ ਮੁਕੱਦਮੇ ਵੱਲ ਇਸ਼ਾਰਿਆਂ ਕਰਦਿਆਂ ਟਵੀਟ ਕੀਤਾ,”ਪੰਜਾਬ ਦੇ ਮੁੱਖ ਮੰਤਰੀ ਦੇ ਜਵਾਈ ਨੇ ਭਾਰਤ ਦੇ ਮਿਹਨਤੀ ਕਿਸਾਨਾਂ ਦੇ ਪੈਸੇ ਹੜਪ ਲਏ ਹਨ। ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਕਾਂਗਰਸ ਨੇ ਕਿਸਾਨਾਂ ਨੂੰ ਲੁੱਟਿਆ।ਭਾਜਪਾ ਪ੍ਰਧਾਨ ਨੇ ਸਵਾਰ ਕੀਤਾ ਕਿ ਕਾਂਗਰਸ ਨੇ ਬੈਂਕ ਵਿੱਚ ਕਥਿਤ ਧੋਖਾਧੜੀ ਨਾਲ ਜੁੜੀਆਂ ਖ਼ਬਰਾਂ ਸਬੰਧੀ ਟਵੀਟ ਨੂੰ ਕਿਉਂ ਹਟਾਇਆ। ਉਨ੍ਹਾਂ ਟਵੀਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਨੂੰ ਸਾਹਮਣੇ ਲਿਆਉਣ ਵਾਲੇ ਟਵੀਟ ਨੂੰ ਕਿਓਂ ਹਟਾਇਆ ਗਿਆ। ਸ਼ਾਹ ਨੇ ਕਾਂਗਰਸ ‘ਤੇ ਲੱਗੇ ਹੋਏ ਕਈ ਘੁਟਾਲਿਆਂ ਦੇ ਇਲਜ਼ਾਮਾਂ ਦਾ ਵੀ ਜ਼ਿਕਰ ਕੀਤਾ।ਸੀ.ਬੀ.ਆਈ. ਨੇ 22 ਫਰਵਰੀ ਨੂੰ ਸਿੰਭਾਵਲੀ ਸ਼ੂਗਰਜ਼ ਲਿਮਿਟਡ ਦੇ ਮੁਖੀ ਗੁਰਮੀਤ ਸਿੰਘ ਮਾਨ, ਉਪ-ਪ੍ਰਬੰਧਕੀ ਨਿਰਦੇਸ਼ਕ ਗੁਰਪਾਲ ਸਿੰਘ ਤੇ ਹੋਰਾਂ ਵਿਰੁੱਧ 97.85 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਗੁਰਪਾਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਹਨ।
ਜਵਾਈ ਦੇ ਬਚਾਅ ਵਿਚ ਆਏ ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਰੀਐਂਟਲ ਬੈਂਕ ਆਫ਼ ਕਮਰਸ (ਓ.ਬੀ.ਸੀ) ਕੇਸ ਵਿਚ ਉਨ੍ਹਾਂ ਦੇ ਦਾਮਾਦ ਵਿਰੁਧ ਨਿਰਆਧਾਰ ਦੋਸ਼ ਲਾ ਕੇ ਇਸ ਮਾਮਲੇ ਦਾ ਸਿਆਸੀਕਰਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਆਲੋਚਨਾ ਕੀਤੀ ਹੈ।ਉਨ੍ਹਾਂ ਕਿਹਾ ਕਿ ਸਿੰਭੋਲੀ ਸ਼ੂਗਰਜ਼ ਵਿਚ ਉਨ੍ਹਾਂ ਦੇ ਜਵਾਈ ਦੀ ਮਹਿਜ਼ 12.5 ਫ਼ੀ ਸਦੀ ਹਿੱਸੇਦਾਰੀ ਹੈ ਅਤੇ ਉਸ ਨੂੰ ਬਿਨਾਂ ਵਜਾ ਵਿਵਾਦ ਵਿਚ ਲਪੇਟਿਆ ਜਾ ਰਿਹਾ ਹੈ। ਇਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਮੁਤਾਬਕ ਕਥਿਤ ਧੋਖਾਧੜੀ ਜੋ ਇਸ ਕੇਸ ਦਾ ਕੇਂਦਰ ਹੈ, ਬਾਰੇ ਬੈਂਕ ਵਲੋਂ ਡੀ.ਆਰ.ਟੀ ਵਿਚ ਰਿਕਵਰੀ ਸਬੰਧੀ ਕੇਸ ਦਾਇਰ ਕਰਨ ਤੋਂ ਪਹਿਲਾਂ ਇਹ ਅਦਾਲਤੀ ਕਾਰਵਾਈ ਦਾ ਵਿਸ਼ਾ ਸੀ ਜਿਥੇ ਕੰਪਨੀ ਅਤੇ ਓ.ਬੀ.ਸੀ ਦਰਮਿਆਨ ਮਾਮਲਾ ਨਿਪਟ ਗਿਆ ਸੀ ਅਤੇ ਡੀ.ਆਰ.ਟੀ ਲਖਨਊ ਵਲੋਂ 16 ਮਾਰਚ, 2015 ਦੇ ਸਹਿਮਤੀ ਆਦੇਸ਼ ਨੂੰ ਰੀਕਾਰਡ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਆਖਿਆ ਕਿ ਗੁਰਪਾਲ ਸਿੰਘ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹੈ ਜਿਸ ਨੇ ਕਰਜ਼ੇ ਵਿਰੁਧ ਨਿਜੀ ਗਰੰਟੀ ਵਾਲੇ ਕਿਸੇ ਵੀ ਦਸਤਾਵੇਜ਼ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ ਸੀ ਜਿਸ ਤੋਂ ਬਾਅਦ ਓ.ਬੀ.ਸੀ ਨੂੰ ਮਜਬੂਰਨ 12 ਫ਼ਰਵਰੀ, 2015 ਨੂੰ ਕਰਜ਼ੇ ਨਾਲ ਸਬੰਧਤ ਦਸਤਾਵੇਜ਼ਾਂ ਵਿਚ ਸੋਧ ਕਰਨੀ ਪਈ ਜਿਸ ਨਾਲ ਗਰੰਟੀ ਵਾਲੇ ਦਸਤਾਵੇਜ਼ਾਂ ‘ਤੇ ਗੁਰਪਾਲ ਸਿੰਘ ਦੇ ਦਸਤਖ਼ਤਾਂ ਦੀ ਲੋੜ ਖ਼ਤਮ ਹੋ ਗਈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮੇਤ ਸਿਆਸੀ ਪਾਰਟੀਆਂ ਵਲੋਂ ਗੁਰਪਾਲ ਸਿੰਘ ਨੂੰ ਉਸ ਦੇ ਓ.ਬੀ.ਸੀ ਦੇ ਡਾਇਰੈਕਟਰ ਨਾਲ ਨਿਜੀ ਰਿਸ਼ਤਾ ਹੋਣ ਕਰ ਕੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਬਿਨਾਂ ਕਿਸੇ ਤੱਥ-ਪੜਤਾਲ ਤੋਂ ਸਿਰਫ਼ ਸਿਆਸੀ ਸ਼ੋਹਰਤ ਖੱਟਣ ਲਈ ਆਧਾਰਹੀਣ ਦੋਸ਼ ਲਾਉਣ ਲਈ ਇਨ੍ਹਾਂ ਪਾਰਟੀਆਂ ਦੀ ਸਖ਼ਤ ਨਿੰਦਾ ਕੀਤੀ।ਮੁੱਖ ਮੰਤਰੀ ਨੇ ਹਾਸਲ ਕੀਤੀ ਜਾਣਕਾਰੀ ਦਾ ਜ਼ਿਕਰ ਕਰਦਿਆਂ ਆਖਿਆ ਕਿ ਅਸਲ ਵਿਚ ਗੁਰਪਾਲ ਸਿੰਘ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਅੱਗੇ ਡਾਇਰੈਕਟਰ ਅਤੇ ਸ਼ੇਅਰ ਧਾਰਕ ਵਜੋਂ ਅਪਣੇ ਅਧਿਕਾਰਾਂ ਲਈ ਸਿੰਭੋਲੀ ਸ਼ੂਗਰਜ਼ ਵਿਰੁਧ ਮੁਕੱਦਮਾ ਲੜ ਰਿਹਾ ਹੈ ਕਿਉਂਕਿ ਕੰਪਨੀ ਦੇ ਸਾਰੇ ਵੱਡੇ ਫ਼ੈਸਲਿਆਂ ਅਤੇ ਹੋਰ ਕੰਮਕਾਜ ਵਿਚ ਉਸ ਨੂੰ ਬਾਹਰ ਰੱਖਿਆ ਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp