‘ਸ਼ਿਵ ਦੇ ਮੰਦਰ ਨੂੰ ਤੋੜ ਕੇ ਸ਼ਾਹਜਹਾਨ ਨੇ ਬਣਾਇਆ ਸੀ ਤਾਜ ਮਹਿਲ’

ਲਖਨਊ,: ਤਾਜ ਮਹਿਲ ਬਾਰੇ ਚੱਲ ਰਹੇ ਵਿਵਾਦ ਨੂੰ ਨਵਾਂ ਮੋੜ ਦਿੰਦਿਆਂ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਵਿਨੈ ਕਟਿਆਰ ਨੇ ਕਿਹਾ ਕਿ ਇਹ ਅਸਲ ‘ਚ ‘ਤਾਜੋ ਮਹਿਲ’ ਨਾਂ ਦਾ ਭਗਵਾਨ ਸ਼ਿਵ ਦਾ ਮੰਦਰ ਸੀ ਜਿਸ ਨੂੰ ਮੁਗ਼ਲ ਬਾਦਸ਼ਾਹ ਸ਼ਾਹਜਹਾਨ ਨੇ ਮਕਬਰੇ ‘ਚ ਬਦਲ ਦਿਤਾ ਸੀ

ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਦੁਨੀਆਂ ਦੇ ਅਜੂਬਿਆਂ ‘ਚ ਸ਼ਾਮਲ ਇਸ ਮਸ਼ਹੂਰ ਯਾਦਗਾਰ ਨੂੰ ਤੋੜਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਵੀ ਕੋਈ ਇਤਰਾਜ਼ ਨਹੀਂ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤਾਜ ਮਹਿਲ ‘ਚ ਜਾ ਕੇ ਸੈਰ-ਸਪਾਟਾ ਸਕੀਮਾਂ ਦਾ ਜਾਇਜ਼ਾ ਲੈਣ।ਅਯੋਧਿਆ ‘ਚ ਰਾਮ ਮੰਦਰ ਲਹਿਰ ਲਈ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਕਟਿਆਰ ਨੇ ਕਿਹਾ, ”ਇਸ ਦਾ ਨਾਂ ਤਾਜੋ ਮਹਿਲ, ਭਗਵਾਨ ਸ਼ਿਵ ਦਾ ਮੰਦਰ ਸੀ, ਜਿੱਥੇ ਸ਼ਾਹਜਹਾਨ ਨੇ ਅਪਣੀ ਪਤਨੀ ਨੂੰ ਦਫ਼ਨਾਇਆ ਸੀ ਅਤੇ ਇਸ ਨੂੰ ਮਕਬਰੇ ‘ਚ ਤਬਦੀਲ ਕਰ ਦਿਤਾ ਸੀ।” ਉਨ੍ਹਾਂ ਅੱਗੇ ਕਿਹਾ ਕਿ ਭਗਵਾਨ ਸ਼ਿਵ ਦਾ ਮੰਦਰ ਹਿੰਦੂ ਰਾਜਿਆਂ ਵਲੋਂ ਬਣਾਇਆ ਗਿਆ ਸੀ। ਇਸ ਦੇ ਕਮਰੇ ਅਤੇ ਮੀਨਾਕਾਰੀ ਇਹ ਸਾਬਤ ਕਰਦੇ ਹਨ ਕਿ ਇਹ ਹਿੰਦੂ ਸਮਾਰਕ ਸੀ ਅਤੇ ਅਜਿਹਾ ਇਤਿਹਾਸਕਾਰ ਪੀ.ਐਨ. ਓਕ ਨੇ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸ਼ਿਵ ਮੰਦਰ ਵਾਂਗ ਇਸ ‘ਚ ਛੱਡ ਤੋਂ ਪਾਣੀ ਟਪਕਦਾ ਹੈ ਜੋ ਕਿ ਕਿਤੇ ਹੋਰ ਕਿਸੇ ਮਕਬਰੇ ‘ਚ ਵੇਖਣ ਨੂੰ ਨਹੀਂ ਮਿਲਦਾ ਅਤੇ ਅਜਿਹਾ ਸਿਰਫ਼ ਸ਼ਿਵਲਿੰਗ ‘ਤੇ ਹੀ ਹੁੰਦਾ ਹੈ। ਉਨ੍ਹਾਂ ਕਿਹਾ, ”ਇਹ ਬਹੁਤ ਮਸ਼ਹੂਰ ਸੀ ਅਤੇ ਇਸ ਨੂੰ ਸ਼ਾਹਜਹਾਨ ਨੇ ਹਥਿਆ ਲਿਆ ਸੀ।”ਉਨ੍ਹਾਂ ਅੱਗੇ ਕਿਹਾ, ”ਇਹ ਸਾਡਾ ਮੰਦਰ ਸੀ ਪਰ ਇਸ ਨੂੰ ਮਕਬਰਾ ਬਣਾ ਦਿਤਾ ਗਿਆ ਕਿਉਂਕਿ ਉਨ੍ਹਾਂ ਕੋਲ ਜ਼ਿਆਦਾ ਤਾਕਤ ਸੀ। ਪਰ ਇਹ ਵਿਸ਼ਾਲ ਸਮਾਰਕ ਹੈ ਅਤੇ ਦੇਸ਼ ਦੀ ਵਿਰਾਸਤ ਹੈ। ਲੋਕ ਇਸ ਨੂੰ ਵੇਖਣ ਲਈ ਆਉਂਦੇ ਹਨ ਅਤੇ ਇਸ ਲਈ ਇਸ ਨੂੰ ਸੁਰੱਖਿਅਤ ਰਖਣਾ ਚਾਹੀਦਾ ਹੈ।” ਕਟਿਆਰ ਬਾਬਰੀ ਕੇਸ ‘ਚ ਇਕ ਮੁਲਜ਼ਮ ਵੀ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.