ਸ਼ਰਮਨਾਕ: ਮਹਿਲਾ ਦਾ ਮੂੰਹ ਕਾਲਾ ਕਰ ਜੁਤੀਆਂ ਦਾ ਹਾਰ ਪਾ ਘੁੰਮਾਇਆ

ਕੰਨੌਜ: ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿੱਚ ਪੰਚਾਇਤ ਦੇ ਫਰਮਾਨ ‘ਤੇ ਅਮਲ ਤਹਿਤ ਇੱਕ ਮਹਿਲਾ ਨੂੰ ਉਸ ਦੇ ਪੁੱਤਰ ਵੱਲੋਂ ਪਿੰਡ ਦੀ ਹੀ ਕੁੜੀ ਨੂੰ ਨਾਲ ਲੈ ਕੇ ਜਾਣ ‘ਤੇ ਔਰਤ ਦਾ ਮੂੰਹ ਕਾਲਾ ਕਰਕੇ, ਉਸ ਨੂੰ ਜੁੱਤੀਆਂ ਦਾ ਹਾਰ ਪਹਿਣਾ ਕੇ ਪਿੰਡ ਵਿੱਚ ਘੁੰਮਾਇਆ ਗਿਆ। ਪੁਲਿਸ ਅਫਸਰਾਂ ਮੁਤਾਬਕ, ਤਾਲਗ੍ਰਾਮ ਥਾਣਾ ਖੇਤਰ ਦੇ ਪਿੰਡ ਦੀ ਪੰਚਾਇਤ ਸਿੰਗਨਾ ਪੁਰਦੇ ਮਜਰਾ ਚਾਂਦਾਪੁਰ ਪਿੰਡ ਦੀ ਰਹਿਣ ਵਾਲੀ ਮਹਿਲਾ ਨੇ ਇਲਜ਼ਾਮ ਲਾਏ ਹਨ ਕਿ ਉਸਦਾ ਪੁੱਤਰ ਪਿੰਡ ਦੀ ਲੜਕੀ ਨੂੰ ਆਪਣੇ ਨਾਲ ਲੈ ਗਿਆ ਹੈ।

ਸੋਮਵਾਰ ਨੂੰ ਇਸ ਮਾਮਲੇ ‘ਤੇ ਪੰਚਾਇਤ ਬੁਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਬੁਲਾਏ ਜਾਨ ਦੇ ਬਾਅਦ ਪੰਚਾਇਤ ਵਿੱਚ ਨਹੀਂ ਪਹੁੰਚੀ। ਇਲਜ਼ਾਮ ਹਨ ਕਿ ਇਸ ਤੋਂ ਨਾਰਾਜ਼ ਹੋ ਕੇ ਪ੍ਰਧਾਨਪਤੀ ਤੇ ਹੋਰ ਨੌਜਵਾਨ ਮਹਿਲਾ ਦੇ ਘਰ ਪਹੁੰਚੇ ਤੇ ਦਰਵਾਜਾ ਤੋੜ ਕੇ ਅੰਦਰ ਵੜ ਗਏ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਨਾਲ ਮਾਰਕੁੱਟ ਕੀਤੀ ਤੇ ਪਿੰਡ ਦੀ ਪੰਚਾਇਤ ਦੇ ਫੈਸਲੇ ਮੁਤਾਬਕ, ਲੜਕੀ ਨੂੰ ਭਜਾ ਕੇ ਲਿਜਾਣ ਦੇ ਮੁਲਜ਼ਮ ਮੁੰਡੇ ਦੀ ਮਾਂ ਹੋਣ ਦੇ ਨਾਤੇ ਉਸ ਨੂੰ ਕਸੂਰਵਾਰ ਮੰਨਿਆ।

ਇਸ ਕਾਰਨ ਹੀ ਮਹਿਲਾ ਦਾ ਮੂੰਹ ਕਾਲਾ ਕਰ ਜੁੱਤੀਆਂ ਦਾ ਹਾਰ ਪਾ ਕੇ ਪਿੰਡ ਵਿੱਚ ਘੁੰਮਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਮਹਿਲਾ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਰਿਸ਼ਤੇਦਾਰਾਂ ਨੂੰ ਉਸ ਨੂੰ ਰੋਕ ਲਿਆ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਤੋਂ ਜਾਣਕਾਰੀ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.