ਸੁਖਦੇਵ ਗਰਗ, ਜਗਰਾਓਂ : ਜਗਰਾਓਂ ਵੈੱਲਫੇਅਰ ਸੁਸਾਇਟੀ ਨੇ ਵੀਰਵਾਰ ਨਵ ਨਿਯੁਕਤ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਦਾ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਉਹ ਸ਼ਹਿਰ ਦੀ ਬਿਹਤਰੀ ਲਈ ਉਨ੍ਹਾਂ ਦਾ ਸਹਿਯੋਗ ਕਰਨਗੇ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਚੇਅਰਮੈਨ ਰਜਿੰਦਰ ਜੈਨ, ਏਪੀ ਰਿਫਾਇਨਰੀ ਦੇ ਡਾਇਰੈਕਟਰ ਅਰੁਣ ਗੋਇਲ, ਕੈਪਟਨ ਨਰੇਸ਼ ਵਰਮਾ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ, ਬਿੰਦਰ ਮਨੀਲਾ, ਪਵਨ ਕੁਮਾਰ ਲੱਡੂ ਨੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਐੱਸਡੀਐੱਮ ਨਾਲ ਸ਼ਹਿਰ ਦੇ ਕਈ ਇਲਾਕਿਆਂ ‘ਚ ਟ੍ਰੈਿਫ਼ਕ ਦੀ ਸਮੱਸਿਆ ਸਬੰਧੀ ਵਿਚਾਰਾਂ ਕਰਦਿਆਂ ਇਸ ਦੇ ਹੱਲ ਦੀ ਮੰਗ ਵੀ ਕੀਤੀ।

ਇਸ ਮੌਕੇ ਐੱਸਡੀਐੱਮ ਕੋਹਲੀ ਨੇ ਸੁਸਾਇਟੀ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।