ਵੈਨਕੂਵਰ ਵਿੱਚ ਫੇਕ ਨਿਊਜ਼ ਰਾਹੀਂ ਬਦਨਾਮ ਕਰਨ ਦੀ ਕੋਸ਼ਿਸ਼, ਕਾਰੋਬਾਰੀ ਨੂੰ ਮਿਲਿਆ 12 ਲੱਖ ਡਾਲਰ ਦਾ ਹਰਜਾਨਾ

ਵੈਨਕੂਵਰ – ਕੈਨੇਡਾ ਦੀ ਸੁਪਰੀਮ ਕੋਰਟ ਨੇ ਫੇਕ ਨਿਊਜ਼ ਦਾ ਸ਼ਿਕਾਰ ਬਣੇ ਭਾਰਤੀ ਕੈਨੇਡੀਆਈ ਕਾਰੋਬਾਰੀ ਅਲਤਾਫ ਨਜੇਰਾਲੀ ਨੂੰ 12 ਲੱਖ ਡਾਲਰ (ਤਕਰੀਬਨ 8.4 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਅਮਰੀਕੀ ਨਿਵੇਸ਼ਕ ਪੈਟ੍ਰਿਕ ਬ੍ਰਾਈਨ ਨੇ ਅਲਤਾਫ ਖਿਲਾਫ ਫਰਜ਼ੀ ਲੇਖ ਛਪਵਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੈਨੇਡਾ ਵਿਚ ਫੇਕ ਨਿਊਜ਼ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਮੁਆਵਜ਼ਾ ਹੈ।
ਆਨਲਾਈਨ ਰਿਟੇਲਰ ਓਵਰਸਟਾਕ ਡਾਟ ਕਾਮ ਦੇ ਮਾਲਿਕ ਪੈਟ੍ਰਿਕ ਨੇ ਅਮਰੀਕੀ ਵੈਬਸਾਈਟ ਡੀਪਕੈਪਚਰ ਡਾਟ ਕਾਮ ਵਿਚ ਅਲਤਾਫ ਖਿਲਾਫ ਕਈ ਫਰਜ਼ੀ ਲੇਖ ਪ੍ਰਕਾਸ਼ਿਤ ਕਰਵਾਏ ਸਨ। ਮੂਲ ਰੂਪ ਵਿਚ ਗੁਜਰਾਤ ਦੇ ਭੁਜ ਦੇ ਰਹਿਣ ਵਾਲੇ ਅਲਤਾਫ ਨੂੰ ਇਨ੍ਹਾਂ ਵਿਚ ਡਰੱਗਜ਼ ਤਸਕਰ, ਅਲਕਾਇਦਾ ਦਾ ਵਿੱਤੀ ਸਹਾਇਕ ਅਤੇ ਹਥਿਆਰਾਂ ਦੀ ਖਰੀਦੋ-ਫਰੋਖਤ ਕਰਨ ਵਾਲਾ ਗੈਂਗਸਟਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਸ ਵੈਬਸਾਈਟ ਦਾ ਮਾਲਿਕ ਵੀ ਪੈਟ੍ਰਿਕ ਹੈ। ਮਾਰਕ ਮਿਸ਼ੇਲ ਵਲੋਂ ਲਿਖੇ ਗਏ ਲੇਖਾਂ ਵਿਚ ਅਲਤਾਫ ਦੇ ਇਟਲੀ ਅਤੇ ਰੂਸੀ ਮਾਫੀਆ ਨਾਲ ਸਬੰਧਿਤ ਹੋਣ ਦਾ ਵੀ ਦਾਅਵਾ ਕੀਤਾ ਗਿਆ ਸੀ। ਇਸ ਨੂੰ ਲੈ ਕੇ ਅਲਤਾਫ ਨੇ ਪੈਟ੍ਰਿਕ ‘ਤੇ ਮੁਕੱਦਮਾ ਕੀਤਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.