ਸਟਾਫ ਰਿਪੋਰਟਰ, ਖੰਨਾ : ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਵੱਲੋਂ ਸ਼੍ਰੀ ਵਿਸ਼ਵਕਰਮਾ ਮੰਦਰ ਨਵੀਂ ਆਬਾਦੀ, ਨੇੜੇ ਰੇਲਵੇ ਸਟੇਸ਼ਨ, ਖੰਨਾ ਵਿਖੇ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਸੋਂਦ ਦੀ ਅਗਵਾਈ ਹੇਠ ਸ਼੍ਰੀ ਵਿਸ਼ਵਕਰਮਾ ਜੀ ਦਾ 64ਵਾਂ ਸਾਲਾਨਾ ਉਤਸਵ 13 ਨਵੰਬਰ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ‘ਚ ਪ੍ਰਬੰਧਕਾਂ ਵੱਲੋਂ ਸਮਾਗਮ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧ ‘ਚ ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ ਤੇ ਵਾਇਸ ਚੇਅਰਮੈਨ ਹਰਮੇਸ਼ ਲੋਟੇ ਦੀ ਅਗਵਾਈ ਹੇਠਾਂ ਸਭਾ ਮੈਂਬਰਾਂ ਵੱਲੋਂ ਸਮਾਗਮ ਦਾ ਕਾਰਡ ਜਾਰੀ ਕਰਦੇ ਹੋਏ ਸਮੂਹ ਸ਼ਹਿਰ ਵਾਸੀਆਂ ਨੂੰ ਸਮਗਮ ‘ਚ ਵਧ-ਚੜ੍ਹ ਕੇ ਪੁਹੰਚਣ ਦੀ ਅਪੀਲ ਕੀਤੀ ਹੈ। ਸਭਾ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਵਿਸ਼ਵਕਰਮਾ ਮੰਦਰ ‘ਚ 13 ਨਵੰਬਰ, ਦਿਨ ਸੋਮਵਾਰ ਨੂੰ ਤੜਕੇ ਮੂਰਤੀ ਇਸ਼ਨਾਨ ਉਪਰੰਤ ਸਵੇਰੇ 7 ਵਜੇ ਗੁਰਪ੍ਰਰੀਤ ਦੇਵਗਨ ਹਵਨ ਯੱਗ ਦੀ ਆਰੰਭ ਕਰਨਗੇ ਜਦੋਂਕਿ ਬਲਵਿੰਦਰ ਸਿੰਘ ਭਮਰਾ (ਗੁਰੂ ਨਾਨਕ ਇੰਬਰ, ਸਮਰਾਲਾ ਰੋਡ, ਖੰਨਾ) ਹਵਨ ‘ਤੇ ਪੂਰਨ ਆਹੂਤੀ ਪਾਉਣ ਦੀ ਰਸਮ ਅਦਾ ਕਰਨਗੇ।
ਉਨ੍ਹਾਂ ਦੱਸਿਆ ਕਿ ਝੰਡੇ ਦੀ ਰਸਮ ਟਹਿਲ ਸਿੰਘ ਧੰਜਲ (ਸੁਖਮਨੀ ਐਗਰੋ ਇੰਡ:, ਇਕੋਲਾਹਾ) ਕਰਨਗੇ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਤਰੁਣਪ੍ਰਰੀਤ ਸਿੰਘ ਸੋਂਦ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜੇਸ਼ਨ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਂਦ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਤੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਉੱਭੀ, ਭੁਪਿੰਦਰ ਸਿੰਘ ਵਿਰਦੀ ਤੇ ਹਰਜੀਤ ਸਿੰਘ ਬੁੱਲੇਪੁਰ ਵਾਲੇ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ।
ਇਸ ਮੌਕੇ ਸਭਾ ਵੱਲੋਂ ਲਗਵਾਏ ਜਾਂਦੇ ਖੂਨਦਾਨ ਕੈਂਪ ਦਾ ਉਦਘਾਟਨ ਗੁਰਨਾਮ ਸਿੰਘ ਭਮਰਾ ਕਰਨਗੇ। ਸਕੱਤਰ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਭੱਟੀਆਂ ਖੰਨਾ, ਰਾਮਗੜ੍ਹੀਆ ਅੌਰਗੇਨਾਈਜੇਸ਼ਨ ਖੰਨਾ, ਸ਼੍ਰੀ ਵਿਸ਼ਵਕਰਮਾ ਯੂਥ ਸਭਾ ਖੰਨਾ, ਟਿੰਬਰ ਟਰੇਡਰਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਖੰਨਾ, ਪ੍ਰਰਾਈਵੇਟ ਬਿਲਡਿੰਗ ਕੰਟਰੈਕਟਰ ਐਸੋਸੀਏਸ਼ਨ ਖੰਨਾ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਖੰਨਾ ਤੇ ਸੁਲੇਖ ਰਾਮ ਸਟੀਲ ਇੰਡਸਟਰੀਜ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਮਾਗਮ ਦੌਰਾਨ ਪ੍ਰਸਿੱਧ ਕਥਾ ਵਾਚਕ ਕਪਿਲ ਬੰਧੂ (ਅੰਬਾਲੇ ਵਾਲੇ) ਤੇ ਹੋਰ ਬਾਬਾ ਜੀ ਦਾ ਗੁਣਗਾਨ ਕਰਨਗੇ। ਇਸ ਮੌਕੇ ਪੂਰਨ ਸਿੰਘ ਲੋਟੇ, ਅਮਰਜੀਤ ਸਿੰਘ ਘਟ੍ਹੌੜਾ, ਦਲਬੀਰ ਸਿੰਘ ਰੂਪਰਾਏ, ਵਿਸ਼ਾਲ ਮਣਕੂ, ਨਰਿੰਦਰ ਮਾਨ, ਪਰਮਜੀਤ ਸਿੰਘ ਧੀਮਾਨ, ਬਲਵਿੰਦਰ ਸਿੰਘ ਜੰਡੂ, ਮਨੀ ਸੋਹਲ, ਸੁਭਾਸ਼ ਲੋਟੇ, ਆਦਰਸ਼ ਕੁਮਾਰ ਭੇਲੇ, ਗੁਰਪ੍ਰਰੀਤ ਦੇਵਗਨ ਆਦਿ ਹਾਜ਼ਰ ਸਨ।



