ਸੁਖਦੇਵ ਗਰਗ, ਜਗਰਾਓਂ : ਸਥਾਨਕ ਗੁਰਦੁਆਰਾ ਗੁਰਦੁਆਰਾ ਨਾਨਕਪੁਰਾ ਮੋਰੀ ਗੇਟ ਵਿਖੇ ਲੋਕ ਸੇਵਾ ਸੁਸਾਇਟੀ ਵੱਲੋਂ ਸਵ. ਬਲਵਿੰਦਰਪਾਲ ਸਿੰਘ ਮੱਕੜ ਦੀ ਯਾਦ ‘ਚ ਲਗਾਏ ਕੈਂਪ ਵਿਚ ਚਮੜੀ, ਹੱਡੀਆਂ ਤੇ ਜੋੜਾਂ, ਨੱਕ ਕੰਨ ਗਲ਼ਾ ਤੇ ਜਰਨਲ ਰੋਗਾਂ ਦੇ 342 ਮਰੀਜ਼ਾਂ ਦਾ ਚੈਕਅੱਪ ਹੋਇਆ। ਸੀਐੱਮਸੀ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਕੈਂਪ ਦਾ ਉਦਘਾਟਨ ਰਾਜਿੰਦਰਪਾਲ ਸਿੰਘ ਮੱਕੜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ।

ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਮੋਰੀ ਗੇਟ ਦੇ ਪ੍ਰਧਾਨ ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਸਵ.ਬਲਵਿੰਦਰਪਾਲ ਸਿੰਘ ਮੱਕੜ ਧਾਰਮਿਕ ਵਿਚਾਰਾਂ ਵਾਲੇ ਇਨਸਾਨ ਸਨ ਤੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ‘ਚ ਕਰੀਬ 25 ਸਾਲ ਅਹਿਮ ਸੇਵਾ ਨਿਭਾਈ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਕੈਂਪ ‘ਚ ਸੀਐੱਮਸੀ ਲੁਧਿਆਣਾ ਹਸਪਤਾਲ ਤੋਂ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਬਿੰਨੀ ਨੇ 82 ਮਰੀਜ਼ਾਂ, ਚਮੜੀ ਰੋਗਾਂ ਦੇ ਮਾਹਿਰ ਡਾ: ਲੀਹ ਨੇ 78 ਮਰੀਜ਼ਾਂ, ਨੱਕ, ਕੰਨ ਤੇ ਗਲੇ ਦੇ ਮਾਹਿਰ ਡਾਕਟਰ ਜੂਡ ਨੇ 98 ਮਰੀਜ਼ਾਂ ਅਤੇ ਜਨਰਲ ਰੋਗਾਂ ਦੇ ਮਾਹਿਰ ਡਾ: ਸੰਦੀਪ ਨੇ 84 ਮਰੀਜ਼ਾਂ ਦਾ ਚੈਕਅੱਪ ਕਰਨ ਉਪਰੰਤ ਜਿੱਥੇ ਦਵਾਈਆਂ ਮੁਫ਼ਤ ਦਿੱਤੀਆਂ ਉੱਥੇ 125 ਦੇ ਕਰੀਬ ਮਰੀਜ਼ਾਂ ਦਾ ਸ਼ੂਗਰ ਟੈੱਸਟ ਵੀ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਮੱਕੜ, ਰਮਨਦੀਪ ਸਿੰਘ ਮੱਕੜ, ਗੁਰਪ੍ਰਰੀਤ ਸਿੰਘ ਮੱਕੜ, ਜੋਗਿੰਦਰ ਕੌਰ ਮੱਕੜ, ਤਰਲੋਕ ਸਿੰਘ ਸਿਡਾਨਾ, ਇੰਦਰਪਾਲ ਸਿੰਘ ਮੈਦ, ਉੱਜਲ ਸਿੰਘ, ਰਵਿੰਦਰਪਾਲ ਸਿੰਘ ਮੈਦ, ਇਕਬਾਲ ਸਿੰਘ ਨਾਗੀ, ਜਗਦੀਸ਼ਰ ਸਿੰਘ ਦੀਸ਼ਾ ਸਮੇਤ ਸੁਸਾਇਟੀ ਦੇ ਸਰਪ੍ਰਸਤ ਰਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਸੁਖਜਿੰਦਰ ਸਿੰਘ ਿਢੱਲੋਂ, ਰਾਜਿੰਦਰ ਜੈਨ ਕਾਕਾ, ਮਨੋਹਰ ਸਿੰਘ ਟੱਕਰ, ਵਿਨੋਦ ਬਾਂਸਲ, ਆਰ ਕੇ ਗੋਇਲ, ਅਨਿਲ ਮਲਹੋਤਰਾ, ਮੁਕੇਸ਼ ਗੁਪਤਾ, ਕੈਪਟਨ ਨਰੇਸ਼ ਵਰਮਾ, ਸੰਜੀਵ ਚੋਪੜਾ, ਕਪਿਲ ਸ਼ਰਮਾ, ਪੇ੍ਮ ਬਾਂਸਲ, ਡੌਲੀ, ਨੀਰਜ, ਅਨੀਤਾ ਆਦਿ ਹਾਜ਼ਰ ਸਨ।