ਸਵਰਨ ਗੌਂਸਪੁੁਰੀ, ਹੰਬੜਾਂ : ਵਿਧਾਨ ਸਭਾ ਹਲਕਾ ਗਿੱਲ ਅਧੀਨ ਪੈਂਦੇ ਪਿੰਡ ਬੱਲੋਕੇ ਵਿੱਚ ਪ੍ਰਧਾਨ ਵਿੱਕੀ ਰੂਪ ਰਾਏ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਤੇ ਉਨ੍ਹਾਂ ਨਾਲ ਜਸਵਿੰਦਰ ਸਿੰਘ ਜੱਸੀ, ਐਕਸੀਅਨ ਮਨਦੀਪ ਸਿੰਘ, ਬੀਡੀਪੀਓ ਰਾਜੇਸ਼ ਚੱਢਾ, ਐੱਸਡੀਓ ਅਜੀਤ ਸਿੰਘ, ਪ੍ਰਧਾਨ ਵਿੱਕੀ ਰੂਪ ਰਾਏ ਵੱਲੋਂ ਨੇਤਾ ਜੀ ਪਾਰਕ ਵਿੱਚ ਨਵੇਂ ਲੱਗ ਰਹੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਨੇ ਬਸੰਤ ਵਿਹਾਰ ਵਿੱਚ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਹਰੇਕ ਵਰਗ ਦੇ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ ਹੋਰ ਨਵੀਆਂ ਸਕੀਮਾਂ ਉਲੀਕ ਰਹੀ ਹੈ। ਇਸ ਨਾਲ ਲੋਕਾਂ ਨੂੰ ਹੋਰ ਲਾਭ ਮਿਲੇਗਾ। ਸੂਬੇ ਦੇ ਲੋਕ ਸਰਕਾਰ ਦੀ ਕਰੀਬ ਦੋ ਸਾਲ ਦੀ ਕਾਰਗੁੁਜ਼ਾਰੀ ਤੋਂ ਖੁੁਸ਼ ਹਨ। ਪੰਜਾਬ ਦਿਨ-ਬ-ਦਿਨ ਤਰੱਕੀ ਤੇ ਖੁੁਸ਼ਹਾਲੀ ਵੱਲ ਵੱਧਦਾ ਜਾ ਰਿਹਾ ਹੈ। ਇਸ ਮੌਕੇ ਸੂਬਾਈ ਆਗੂ ਵਿੱਕੀ ਰੂਪ ਰਾਏ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਸੁੁਰਿੰਦਰ ਸਿੰਘ ਗਿੱਲ, ਸੁੁਖਜੀਤ ਸਿੰਘ, ਲਖਵੀਰ ਸਿੰਘ, ਜਗੀਰ ਸਿੰਘ, ਵਿਕਾਸ ਸ਼ਰਮਾ, ਖਾਨ ਸਾਹਿਬ ਆਦਿ ਹਾਜ਼ਰ ਸਨ।
ਸਰੀ ਦੇ ਸਮਾਰਟ (SMART) ਪ੍ਰੋਗਰਾਮ ਨੇ ਪ੍ਰਭਾਵਸ਼ਾਲੀ ਕਮਿਊਨਿਟੀ ਸਹਿਯੋਗ ਦੀ 10ਵੀਂ ਵਰ੍ਹੇਗੰਢ ਮਨਾਈ
ਸਰੀ, ਬੀ.ਸੀ. – ਸਰੀ ਮੋਬੀਲਾਈਜ਼ੇਸ਼ਨ ਐਂਡ ਰੈਜ਼ੀਲੀਐਂਸੀ ਟੇਬਲ (Surrey Mobilization and Resiliency Table (SMART) ਨੇ ਇਸ ਪਤਝੜ ਵਿੱਚ ਆਪਣੀ 10 ਵੀਂ ਵਰ੍ਹੇਗੰਢ ਮਨਾਈ ਹੈ, ਜੋ ਕਿ ਪਿਛਲੇ ਦਹਾਕੇ ਤੋਂ ਗੰਭੀਰ ਸਮਾਜਿਕ


