ਕੁਲਵਿੰਦਰ ਸਿੰਘ ਰਾਏ, ਖੰਨਾ : ਹਲਕਾ ਖੰਨਾ ਦੇ ਸਵੀਪ ਨੋਡਲ ਅਫਸਰ ਪਿੰ੍ਸੀਪਲ ਵਿਸ਼ਾਲ ਵਸ਼ਿਸਠ ਦੀ ਅਗਵਾਈ ਹੇਠ ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਵੋਟ ਦੀ ਮਹੱਤਤਾ ਸਬੰਧੀ ਸਵੀਪ ਸਰਗਰਮੀਆਂ ਕਰਵਾਈਆਂ ਗਈਆਂ।
ਸਕੂਲ ਮੁਖੀ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਚੋਣਾਂ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ ਤੇ ਨੋਡਲ ਇੰਚਾਰਜ ਜੋਤੀ ਤੇ ਉਨ੍ਹਾਂ ਦੇ ਸਹਿਯੋਗੀ ਸੁਖਪ੍ਰਰੀਤ ਕੌਰ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਤੁਹਾਡੇ ਵੱਲੋਂ ਪਾਈ ਵੋਟ ਨਾਲ ਹੀ ਸਰਕਾਰ ਬਣਦੀ ਹੈ। ਜੇਕਰ ਅਸੀਂ ਇਸ ਦੀ ਸਹੀ ਵਰਤੋਂ ਕਰਾਂਗੇ ਤਾਂ ਹੀ ਇਕ ਚੰਗੀ ਸਰਕਾਰ ਬਣੇਗੀ ਜੋ ਕਿ ਲੋਕਾਂ ਦੀ ਭਲਾਈ ਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਸਬੰਧੀ ਉਪਰਾਲੇ ਕਰੇਗੀ। ਸਕੂਲ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੇ ਨੌਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮਨੁੱਖੀ ਲੜੀਆਂ ਵੀ ਬਣਾਈਆਂ ਗਈਆਂ।
ਇਸ ਮੌਕੇ ਐੱਸਓਈ ਸਕੂਲ ਖੰਨਾ ਦੇ ਪਿੰ੍ਸੀਪਲ ਰਾਜੇਸ਼ ਫੁੱਲ, ਸਕੂਲ ਦੇ ਅਧਿਆਪਕ ਅਨੁਪਮਾ ਜੈਰਥ, ਸੰਦੀਪ ਕੌਰ, ਅਮਨਦੀਪ ਕੌਰ, ਅਮਰਿੰਦਰ ਸਿੰਘ, ਸ਼ਿਵਰਤਨ ਸਿੰਘ, ਸ਼ਾਲੂ ਚੱਢਾ, ਧੀਰਜ ਆਦਿਆ, ਮਨਜੀਤ ਕੌਰ, ਸਵਰਨਜੀਤ ਕੌਰ, ਕਰਿਸ਼ਮਾ ਭਾਰਦਵਾਜ ਆਦਿ ਹਾਜ਼ਰ ਸਨ।


