ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸਰਕਾਰੀ ਪ੍ਰਰਾਇਮਰੀ ਸਕੂਲ ਨਾਗਰਾ ਵਿਖੇ ਪੁਲਿਸ ਸਾਂਝ ਕੇਂਦਰ ਸਮਰਾਲਾ ਵੱਲੋਂ ਨਸ਼ਿਆਂ ਵਿਰੁੱਧ ਤੇ ਟ੍ਰੈਫਿਕ ਸਬੰਧੀ ਜਾਗਰੂਕ ਸੈਮੀਨਾਰ ਲਗਾਇਆ ਗਿਆ। ਇਸ ‘ਚ ਸਾਂਝ ਕੇਂਦਰ ਦੇ ਬੁਲਾਰੇ ਵਲੋਂ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਜਗਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਸਮਰਾਲਾ, ਸ਼ਿਵ ਕੁਮਾਰ ਸ਼ਿਵਲੀ ਸਮਾਜ ਸੇਵੀ, ਹੌਲਦਾਰ ਰਾਜਵਿੰਦਰ ਸਿੰਘ ਲੋਪੋਂ, ਰਾਵੀ ਕੌਸ਼ਲ, ਸੁਸ਼ਮਾ, ਮਾਸਟਰ ਸੰਦੀਪ ਕੁਮਾਰ, ਮਾਸਟਰ ਨਵੀ ਘਈ, ਮਾਸਟਰ ਹਰਪ੍ਰਰੀਤ ਸਿੰਘ, ਡਾ. ਗੁਰਕਮਲਦੀਪ ਸਿੰਘ ਹਾਜ਼ਰ ਹੋਏ। ਇਸ ਦੌਰਾਨ ਸਕੂਲ ਇੰਚਾਰਜ ਮਾਸਟਰ ਹਰਪ੍ਰਰੀਤ ਸਿੰਘ ਨੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ।