ਕਰਮਜੀਤ ਸਿੰਘ ਆਜ਼ਾਦ, ਮਾਛੀਵਾੜਾ ਸਾਹਿਬ : ਸਥਾਨਕ ਪੁਲਿਸ ਵਲੋਂ ਨਾਬਾਲਗ ਲੜਕੀ ਰੀਟਾ (ਕਾਲਪਨਿਕ ਨਾਂ) ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦੇ ਦੋਸ਼ ਹੇਠ ਸੁਦਾਮਾ ਕੁਮਾਰ ਵਾਸੀ ਮਾਛੀਵਾੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਲੜਕੀ ਦੀ ਮਾਤਾ ਵਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਹੈ ਤੇ ਉਸਦੀ ਇੱਕ ਨਾਬਾਲਗ ਲੜਕੀ ਜੋ ਕਿ ਅੱਠਵੀਂ ਜਮਾਤ ਪਾਸ ਹੈ। ਬਿਆਨਕਰਤਾ ਅਨੁਸਾਰ ਜਦੋਂ ਉਹ ਖੇਤਾਂ ਵਿਚ ਸਾਗ ਤੋੜਨ ਗਈ ਹੋਈ ਸੀ ਤੇ ਉਸਦੀ ਲੜਕੀ ਰੀਟਾ ਦੁਕਾਨ ’ਤੇ ਬੈਠੀ ਸੀ ਜਦੋਂ ਉਸਨੇ ਵਾਪਸ ਆ ਕੇ ਦੇਖਿਆ ਤਾਂ ਉਸਦੀ ਨਾਬਾਲਗ ਲੜਕੀ ਰੀਟਾ ਦੁਕਾਨ ’ਤੇ ਨਹੀਂ ਸੀ। ਲੜਕੀ ਦੀ ਕਾਫ਼ੀ ਤਲਾਸ਼ ਕੀਤੀ ਗਈ ਪਰ ਉਸਦਾ ਕੋਈ ਸੁਰਾਗ ਨਾ ਮਿਲਿਆ। ਅਖੀਰ ਵਿਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸਦੀ ਨਾਬਾਲਗ ਰੀਟਾ ਨੂੰ ਸੁਦਾਮਾ ਕੁਮਾਰ ਦਾ ਲੜਕਾ ਵਿਆਹ ਦਾ ਝਾਂਸਾ ਦੇ ਵਰਗਲਾ ਕੇ ਲੈ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਦੋਵਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।