ਸਰੀ:- ਰੌਬਿਨ ਯਾਦਵ ਕੁਈਨ ਐਲਿਜ਼ਾਬੈਥ ਸੈਕੰਡਰੀ ਸਕੂਲ ਸਰੀ ਦਾ ਹੋਣ ਹਾਰ ਵਿਿਦਆਥੀ ਹੈ।ਉਸਨੇਂ ਯੂਥ ਸਾਇੰਸ ਕਨੈਡਾ ਦੁਆਰਾ ਆਯੋਜਿਤ ਕੈਨੇਡਾ ਪੱਧਰ ਦਾ Intact Financial Climate Change Resilience Award ਜਿੱਤਿਆ ਹੈ। ਇਹ ਵੱਕਾਰੀ ਪੁਰਸਕਾਰ ਉਨ੍ਹਾਂ ਪ੍ਰਾਜੈਕਟਾਂ ਨੂੰ ਦਿੱਤਾ ਜਾਂਦਾ ਹੈ ਜੋ ਗੰਭੀਰ ਮੌਸਮ ਦੀਆਂ ਘਟਨਾਵਾਂ ਦੇ ਪ੍ਰਭਾਵਾਂ ਦੀ ਭਵਿੱਖਬਾਣੀ, ਰੋਕਥਾਮ, ਪ੍ਰਬੰਧਨ ਜਾਂ ਉਨ੍ਹਾਂ ਨੂੰ ਘਟਾਉਣ ਲਈ ਹੱਲ ਪੇਸ਼ ਕਰਦੇ ਹਨ। ਕਿਉਂਕਿ ਅਜਿਹੀਆਂ ਘਟਨਾਵਾ ਕੈਨੇਡੀਅਨਾਂ ਦੇ ਘਰਾਂ, ਕਮਿਊਨਟੀਆਂ ਅਤੇ ਸਕੂਲਾਂ ਉੱਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਇਥੇ ਹੀ ਬੱਸ ਨਹੀਂ ਰੌਬਿਨ ਯਾਦਵ ਨੇ BC Virtual Science Fair ਵਿੱਚ ਵੀ ਦੋ ਹੋਰ ਪੁਰਸਕਾਰ ਵੀ ਜਿੱਤੇ ਹਨ। ਰੌਬਿਨ ਯਾਦਵ ਦਾ ਪ੍ਰੋਜੈਕਟ ਵੀਡੀਓ ਰਾਹੀਂ ਅੱਗ ਦੀ ਪਛਾਣ ਕਰਨ ਅਤੇ ਜੰਗਲੀ ਅੱਗ ਦੌਰਾਨ ਡਰੌਨਾਂ ਨੂੰ ਸਵੈਚਲਿਤ ਰੱਖਣ ਵਿੱਚ ਮੱਦਦਗਾਰ ਹੋਵੇਗਾ।ਉਸਦਾ ਇਹ ਪ੍ਰੋਜੈਕਟ ਬੀ ਸੀ ਵਿੱਚ ਅੱਗ ਬੁਝਾਉਣ ਵਾਲਿਆਂ ਨੂੰ ਜੰਗਲੀ ਅੱਗਾਂ ਦੀ ਨਿਗਰਾਨੀ ਕਰਨ ਅਤੇ ਵਧੇਰੇ ਕੁਸ਼ਲਤਾ ਨਾਲ ਨਜਿੱਠਣ ਵਿੱਚ ਸਹਾਇਤਾ ਕਰ ਸਕਦਾ ਹੈ। ਰੌਬਿਨ ਯਾਦਵ ਨੇ ਸਕੂਲ ਵਿੱਚ ਬਹੁਤ ਸਾਰਾ ਵਲੰਟਰੀਅਰ ਕੰਮ ਅਤੇ ਲੀਡਰਸ਼ਿੱਪ ਰੋਲ਼ ਅਦਾ ਕੀਤਾ ਹੈ।ਉਹ ਇੰਨਵਾਇਰਨਮੈਂਟਲ ਕੱਲਬ ਦਾ ਮੁੱਖੀ ਹੈ।ਹੋਮ ਸ਼ੈਲਟਰਾਂ ਵਿੱਚ ਜਾ ਕੇ ਸੇਵਾ ਕਰਨੀ ਅਤੇ ਲੋੜ ਵੰਦ ਵਿਿਦਆਰਥੀਆਂ ਲਈ ਮੈਥ ਅਤੇ ਸਾਇੰਸ ਦੀਆਂ ਕਲਾਸਾਂ ਵੀ ਦਿੰਦਾ ਹੈ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ