ਜਲੰਧਰ—ਭਾਰਤ ਦੇ ਨਾਲ-ਨਾਲ ਵਿਦੇਸ਼ਾਂ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਮਹਾਰਾਜ ਦੇ ਪੁਰਬ ਮੌਕੇ ਪੰਜਾਬੀ ਗਾਇਕ ਤੇ ਅਭਿਨੇਤਾ ਦਿਲਜੀਤ ਦੁਸਾਂਝ ਦਾ ਗੀਤ ‘ਧੰਨ ਗੁਰੂ ਨਾਨਕ’ ਰਿਲੀਜ਼ ਹੋਇਆ ਹੈ।
ਬੇਹੱਦ ਖੂਬਸੂਰਤ ਢੰਗ ਨਾਲ ਦਿਲਜੀਤ ਵਲੋਂ ਨਿਭਾਇਆ ਇਹ ਗੀਤ ਤੁਹਾਡੀ ਰੂਹ ਨੂੰ ਛੂਹ ਲਵੇਗਾ, ਜਿਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ। ‘ਧੰਨ ਗੁਰੂ ਨਾਨਕ’ ਵਾਈਟ ਹਿੱਲ ਪ੍ਰੋਡਕਸ਼ਨ ਰਾਹੀਂ ਰਿਲੀਜ਼ ਕੀਤਾ ਗਿਆ ਹੈ, ਜਿਸ ਦੀ ਵੀਡੀਓ ਬੇਹੱਦ ਮਨਮੋਹਕ ਢੰਗ ਨਾਲ ਪੰਕਜ ਬੱਤਰਾ ਵਲੋਂ ਬਣਾਈ ਗਈ ਹੈ। ਇਸ ਦਾ ਸੰਗੀਤ ਜੱਸੀ ਬ੍ਰਦਰਜ਼ ਨੇ ਦਿੱਤਾ ਹੈ।