Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸਾਰਾਗੜ੍ਹੀ’ ਵਿਚ ਰਣਦੀਪ ਹੁੱਡਾ

By Admin Published 2 min read

ਸਿੱਖ ਕੌਮ ਦੀ ਬਹਾਦਰੀ ਦੀਆਂ ਕਈ ਮਿਸਾਲਾਂ ਹਨ। ਹੁਣ ਜਿਸ ਕੌਮ ਦਾ ਇਤਿਹਾਸ ਯੁੱਧਾਂ ਨਾਲ ਭਰਿਆ ਹੋਵੇ, ਉਥੇ ਬਹਾਦਰੀ ਤੇ ਹਿੰਮਤ ਦੇ ਕਾਰਨਾਮੇ ਤਾਂ ਹੋਣਗੇ ਹੀ। ਇਸ ਕੌਮ ਵਿਚ ਅਣਗਿਣਤ ਸੂਰਮੇ ਪੈਦਾ ਹੋਏ ਅਤੇ ਇਸ ਤਰ੍ਹਾਂ ਦੇ ਹੀ ਕੁਝ ਸੂਰਮਿਆਂ ਨੇ ਸਾਰਾਗੜ੍ਹੀ ਦੀ ਜੰਗ ਵਿਚ ਹਿੱਸਾ ਲਿਆ ਸੀ। ਇਸ ਇਤਿਹਾਸਕ ਜੰਗ ਵਿਚ ਸਿਰਫ਼ 21 ਸਿੱਖ ਯੋਧਿਆਂ ਨੇ 12 ਹਜ਼ਾਰ ਅਫਗਾਨੀ ਲੁਟੇਰਿਆਂ ਨਾਲ ਲੋਹਾ ਲਿਆ ਸੀ ਅਤੇ ਉਨ੍ਹਾਂ ਨੂੰ ਧੂੜ ਚਟਾਈ ਸੀ। ਇਹ 21 ਯੋਧੇ ਜੰਗ ਲੜਦੇ-ਲੜਦੇ ਸ਼ਹੀਦੀ ਪਾ ਗਏ ਅਤੇ ਉਨ੍ਹਾਂ ਦੀ ਬਹਾਦਰੀ ਨੇ ਇਸ ਤਰ੍ਹਾਂ ਦੀ ਮਿਸਾਲ ਕਾਇਮ ਕਰ ਦਿੱਤੀ ਕਿ ਯੂਨੈਸਕੋ ਨੇ ਇਸ ਲੜਾਈ ਨੂੰ ਆਪਣੀਆਂ ਅੱਠ ਮਹਾਨ ਲੜਾਈਆਂ ਵਿਚ ਸ਼ਾਮਿਲ ਕੀਤਾ। 12 ਸਤੰਬਰ, 1897 ਦੇ ਦਿਨ ਨਾਰਥ ਵੈਸਟ ਫਰੰਟੀਅਰ ਸਟੇਟ ਵਿਚ ਸਾਰਾਗੜ੍ਹੀ ਦੀ ਸੁਰੱਖਿਆ ਚੌਕੀ ‘ਤੇ ਲੜੀ ਗਈ ਇਸ ਲੜਾਈ ‘ਤੇ ਹੁਣ ਰਾਜ ਕੁਮਾਰ ਸੰਤੋਸ਼ੀ ਫ਼ਿਲਮ ਬਣਾ ਰਹੇ ਹਨ ਅਤੇ ਫ਼ਿਲਮ ਦਾ ਨਾਂਅ ‘ਸਾਰਾਗੜ੍ਹੀ’ ਰੱਖਿਆ ਗਿਆ ਹੈ। ਇਸ ਫ਼ਿਲਮ ਵਿਚ ਰਣਦੀਪ ਹੁੱਡਾ ਵੱਲੋਂ ‘ਹਵਾਲਦਾਰ ਈਸ਼ਰ ਸਿੰਘ’ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ‘ਚਾਰਲਸ ਸ਼ੋਭਰਾਜ’ ਤੇ ‘ਸਰਬਜੀਤ’ ਤੋਂ ਬਾਅਦ ਰਣਦੀਪ ਲਈ ਇਹ ਤੀਜਾ ਮੌਕਾ ਹੈ ਜਦੋਂ ਉਹ ਅਸਲ ਜ਼ਿੰਦਗੀ ਦੇ ਚਰਿੱਤਰ ਨਿਭਾ ਰਹੇ ਹਨ। ਹਾਲਾਂਕਿ ਬਹਾਦਰੀ ਦੀ ਅਨੋਖੀ ਮਿਸਾਲਨੁਮਾ ਇਸ ਲੜਾਈ ਬਾਰੇ ਯੂਰਪ ਦੇ ਕਈ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ ਪਰ ਇਹ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਹੀ ਲੋਕ ਸੂਰਬੀਰਤਾ ਦੇ ਇਸ ਕਾਰਨਾਮੇ ਤੋਂ ਅਣਜਾਣ ਹਨ। ਉਮੀਦ ਹੈ ਕਿ ਨਿਰਦੇਸ਼ਕ ਦੇ ਤੌਰ ‘ਤੇ ਰਾਜ ਕੁਮਾਰ ਸੰਤੋਸ਼ੀ ਆਪਣੀ ਇਸ ਫ਼ਿਲਮ ਦੀ ਕਹਾਣੀ ਦੇ ਨਾਲ ਸਹੀ ਨਿਆਂ ਕਰ ਪਾਉਣ ਵਿਚ ਕਾਮਯਾਬ ਰਹਿਣਗੇ ਅਤੇ ਇਸ ਵੀਰ ਗਾਥਾ ਨੂੰ ਸਫ਼ਲਤਾਪੂਰਵਕ ਦੁਨੀਆ ਸਾਹਮਣੇ ਪੇਸ਼ ਕਰਨ ਵਿਚ ਕਾਮਯਾਬ ਰਹਿਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp