ਰਾਹੁਲ ਨੇ ਮੋਦੀ ਨੂੰ ਲਲਕਾਰਿਆ:ਨਾਗਾ ਅਮਨ ਸਮਝੌਤਾ ਜੱਗ-ਜ਼ਾਹਰ ਕਰਨ ਪ੍ਰਧਾਨ ਮੰਤਰੀ

ਇੰਫਾਲ (ਮਪ) ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹੀਬੰਦ ਕੀਤੇ ਨਾਗਾ ਅਮਨ ਸਮਝੌਤੇ ਨੂੰ ਜੱਗ-ਜ਼ਾਹਰ ਕੀਤਾ ਜਾਵੇ। ਉਨ੍ਹਾਂ ਨਾਲ ਹੀ ਦੋਸ਼ ਲਾਇਆ ਕਿ ਸ੍ਰੀ ਮੋਦੀ ਜਿਥੇ ਵੀ ਜਾਂਦੇ ਹਨ, ਉਥੇ ‘ਨਫ਼ਰਤ ਤੇ ਝੂਠ’ ਫੈਲਾਉਂਦੇ ਹਨ। ਉਨ੍ਹਾਂ ਮਨੀਪੁਰ ਚੋਣਾਂ ਸਬੰਧੀ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ, ”ਕੇਂਦਰ ਨੇ ਨਾਗਾ ਅਮਨ ਇਕਰਾਰਨਾਮਾ ਸਹੀਬੰਦ ਕੀਤਾ ਹੈ, ਪਰ ਇਸ ਦਾ ਵਿਸ਼ਾ-ਵਸਤੂ ਕਿਸੇ ਨੂੰ ਪਤਾ ਨਹੀਂ। ਇਥੋਂ ਤੱਕ ਕਿ ਮਨੀਪੁਰ ਦੇ ਮੁੱਖ ਮੰਤਰੀ ਓ. ਇਬੋਬੀ ਸਿੰਘ ਤੇ ਉਨ੍ਹਾਂ ਦੀ ਸਰਕਾਰ ਨੂੰ ਵੀ ਇਸ ਤੋਂ ਨਾਵਾਕਫ਼ ਰੱਖਿਆ ਗਿਆ ਹੈ। ਆਖ਼ਰ ਮਨੀਪੁਰ ਦੇ ਲੋਕਾਂ ਨੂੰ ਸਮਝੌਤੇ ਬਾਰੇ ਕਿਉਂ ਹਨੇਰੇ ਵਿੱਚ ਰੱਖਿਆ ਗਿਆ ਹੈ।” ਉਨ੍ਹਾਂ ਨਾਲ ਹੀ ਆਖਿਆ, ”ਨਰਿੰਦਰ ਮੋਦੀ ਜਿਥੇ ਵੀ ਜਾਂਦੇ ਹਨ, ਉਹ ਭਰਾਵਾਂ ਦਰਮਿਆਨ ਝੂਠ, ਨਫ਼ਰਤ ਤੇ ਦੁਸ਼ਮਣੀ ਹੀ ਫ਼ੈਲਾਉਂਦੇ ਹਨ। ਉਠ ਝੂਠੇ ਵਾਅਦੇ ਕਰਦੇ ਹਨ। ਉਨ੍ਹਾਂ ਇਬੋਬੀ ਸਿੰਘ ਸਰਕਾਰ ਉਤੇ ਭ੍ਰਿਸ਼ਟਾਚਾਰ ਦੇ ਬੇਬੁਨਿਆਦ ਦੋਸ਼ ਲਾਏ ਹਨ।” ਸ੍ਰੀ ਗਾਂਧੀ ਦੀ ਹਮਾਇਤ ਕਰਦਿਆਂ ਸ੍ਰੀ ਇਬੋਬੀ ਸਿੰਘ ਨੇ ਵੀ ਆਖਿਆ ਕਿ ਸਮਝੌਤੇ ਦਾ ਵਿਸ਼ਾ-ਵਸਤੂ ਨਸ਼ਰ ਕੀਤਾ ਜਾਵੇ ਤੇ ਇੰਟਰਨੈੱਟ ਉਤੇ ਪਾਇਆ ਜਾਵੇ। ਗ਼ੌਰਤਲਬ ਹੈ ਕਿ ਇਸ ਸਮਝੌਤਾ 18 ਸਾਲਾਂ ਦੌਰਾਨ ਚੱਲੇ ਗੱਲਬਾਤ ਦੇ 80 ਗੇੜਾਂ ਤੋਂ ਬਾਅਦ ਕੇਂਦਰ ਤੇ ਐਨਐਸਸੀਐਨ-ਆਈਐਮ ਦਰਮਿਆਨ ਅਗਸਤ 2015 ਵਿੱਚ ਸਹੀਬੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 1997 ਵਿੱਚ ਇਸ ਪਾਬੰਦੀਸ਼ੁਦਾ ਜਥੇਬੰਦੀ ਨਾਲ ਗੋਲੀਬੰਦੀ ਕੀਤੀ ਗਈ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.