ਨਵੀਂ ਦਿੱਲੀ (ਏਜੰਸੀ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ’ਚ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਪੀ. ਕ੍ਰਿਸ਼ਨਾਮੂਰਤੀ ਤੋਂ ਨਵਾਂ ਵੋਟਰ ਪਛਾਣ ਪੱਤਰ ਹਾਸਲ ਕੀਤਾ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ 10 ਨਵੰਬਰ ਨੂੰ ਵੋਟਰ ਪਛਾਣ ਪੱਤਰ ’ਚ ਆਪਣਾ ਪਤਾ ਓਡੀਸ਼ਾ ਤੋਂ ਦਿੱਲੀ ਕਰਵਾਉਣ ਲਈ ਬੀਤੀ ਦਿੱਤਾ ਸੀ। ਉਨ੍ਹਾਂ ਦੇ ਵੋਟਰ ਕਾਰਡ ’ਚ ਪਤਾ ਬਦਲ ਕੇ ਹੁਣ ਦਿੱਲੀ ਕਰ ਦਿੱਤਾ ਗਿਆ ਹੈ। ਓਡੀਸ਼ਾ ਵਾਸੀ ਮੁਰਮੂ ਨੇ ਬੀਤੇ ਸਾਲ 25 ਜੁਲਾਈ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ ਸੀ।
ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ


