ਸਰਵਣ ਸਿੰਘ ਭੰਗਲਾਂ, ਸਮਰਾਲਾ : ਪੰਜਾਬੀ ਸਾਹਿਤ ਕਲਾ ਦੇ ਨਾਮਵਰ ਹਸਤਾਖਰ ਤੇ ਸਾਹਿਤ ਜਗਤ ਦੇ ਪਿਤਾਮਾ ਪੋ੍. ਹਮਦਰਦਵੀਰ ਨੌਸ਼ਿਹਰਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਜਾ ਵਿਸ਼ਾਲ ਸਾਲਾਨਾ ਸਾਹਿਤਕ ਸਮਾਗਮ 3 ਦਸੰਬਰ ਨੂੰ ਸਵੇਰੇ 10 ਵਜੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਹਾਲ ਸਮਰਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਨਨਕਾਣਾ ਪਬਲਿਕ ਸਕੂਲ ਦੇ ਹਾਲ ਵਿਖੇ ਕਰਵਾਏ ਜਾਣ ਵਾਲੇ ਇਸ ਸਾਹਿਤਕ ਸਮਾਗਮ ‘ਚ ਪੰਜਾਬੀ ਸਾਹਿਤ ਜਗਤ ਦੇ ਉੱਘੇ ਸ਼ਾਇਰ ਪੋ੍. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਦੇ ਪ੍ਰਧਾਨਗੀ ਮੰਡਲ ‘ਚ ਕਹਾਣੀਕਾਰ ਜਤਿੰਦਰ ਸਿੰਘ ਹਾਂਸ, ਜਸਵੀਰ ਰਾਣਾ, ਸੁਖਵਿੰਦਰ ਅੰਮਿ੍ਤ, ਤੇਲੂ ਰਾਮ ਕੋਹਾੜਾ, ਦਲਜੀਤ ਸਿੰਘ ਸ਼ਾਹੀ ਤੇ ਰਾਮ ਸਰੂਪ ਰਿਖੀ ਸ਼ਾਮਲ ਹੋਣਗੇ ਤੇ ਇਸ ਸਮਾਗਮ ‘ਚ ਉਘੇ ਕਹਾਣੀਕਾਰ ਸੁਖਜੀਤ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਮੰਚ ਸੰਚਾਲਕ ਪ੍ਰਸਿੱਧ ਨਾਟਕਕਾਰ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਮਹਿਮਾਨ ਸ਼ਾਇਰ ਵਜੋਂ ਸਰਦਾਰ ਪੰਛੀ, ਐੱਸ ਨਸੀਮ, ਤ੍ਰੈਲੋਚਨ ਲੋਚੀ, ਤਰਸੇਮ ਨੂਰ, ਰਵਿੰਦਰ ਰਵੀ, ਪਾਲੀ ਗਿੱਦੜਬਾਹਾ, ਕਮਲਦੀਪ ਜਲੂਰ, ਨਿਰੰਜਣ ਸੂਖਮ, ਸੁਖਦੀਪ ਅੌਜਲਾ, ਟੀ.ਲੋਚਨ, ਕਮਲ ਬਾਲਦ ਕਲਾਂ ਤੇ ਅਮਰਿੰਦਰ ਸੋਹਲ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਸਰਪ੍ਰਸਤ ਕਰਨੈਲ ਸਿੰਘ ਧਾਲੀਵਾਲ ਤੇ ਜਨਰਲ ਸਕੱਤਰ ਹਰਜਿੰਦਰਪਾਲ ਸਿੰਘ ਨੇ ਸਮੁੱਚੇ ਸਾਹਿਤ ਜਗਤ ਨਾਲ ਜੁੜੇ ਸਾਹਿਤਕਾਰਾਂ ਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਨਾਲੇ ਪੇ੍ਮੀਆਂ ਨੂੰ ਇਸ ਸਮਾਗਮ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


