ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਖਜੂਰ ਵਾਲੀ ਮਸਜਿਦ ਵਿਖੇ ਕਰਵਾਏ ਸਮਾਗਮ ਦੌਰਾਨ ਮੁਸਲਿਮ ਵੈੱਲਫੇਅਰ ਸੁਸਾਇਟੀ ਰਾਏਕੋਟ ਵੱਲੋਂ ਵਕਫ਼ ਬੋਰਡ ਦੇ ਨਵੇਂ ਚੁਣੇ ਮੈਂਬਰ ਅਬਦੁਲ ਕਾਦਿਰ ਲੁਧਿਆਣਾ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਬਦੁਲ ਕਾਦਿਰ ਨੇ ਕਿਹਾ ਸਮੁੱਚੇ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਉਰਦੂ ਦੀਆਂ ਲਾਇਬੇ੍ਰਰੀਆਂ ਸਥਾਪਤ ਕੀਤੀਆਂ ਜਾਣਗੀਆਂ।
ਇਸ ਮੌਕੇ ਹਾਜੀ ਮਨਸਾ ਖਾਨ, ਮੁਹੰਮਦ ਅਨੀਸ, ਮੁਹੰਮਦ ਯਾਸੀਨ, ਮੁਹੰਮਦ ਇਕਬਾਲ, ਮੁਹੰਮਦ ਮੁਸ਼ਤਾਕ, ਮੋਲਵੀ ਮੁਹੰਮਦ ਮੁਰਸਲੀਨ, ਮੋਲਵੀ ਮੁਹੰਮਦ ਇਸਫਾਕ, ਵਿਜੈ ਸਿੰਘ, ਅਨੀਸ ਖਾਨ ਲੁਧਿਆਣਾ, ਨਵਾਬ ਅਲੀ, ਮੁਹੰਮਦ ਜਾਫ਼ਰ, ਸੁਸ਼ੀਲ ਕੁਮਾਰ, ਮੁਹੰਮਦ ਸ਼ਫੀਕ, ਮੁਫਤੀ ਮੁਹੰਮਦ ਕਾਮਰਾਨ, ਮੁਹੰਮਦ ਹਸੀਬ, ਮੁਹੰਮਦ ਆਦਿਲ, ਮੰਜਰ ਆਲਮ ਮੁਹੰਮਦ ਸਿਰਾਜ ਆਦਿ ਹਾਜ਼ਰ ਸਨ।


