ਕੌਸ਼ਲ ਮੱਲ੍ਹਾ, ਹਠੂਰ : ਨੇੜਲੇ ਪਿੰਡ ਰਸੂਲਪੁਰ ਦੇ ਸ੍ਰੀ ਗੁਰਦੁਆਰਾ ਬਾਬਾ ਸਾਧੂ ਰਾਮ ਜੀ ਵਿਖੇ ਸੰਗਰਾਦ ‘ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਰਾਮਾਹ ਦੇ ਪਾਠ ਕੀਤੇ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਪਰੰਤ ਢਾਡੀ ਭਾਈ ਕੁੰਢਾ ਸਿੰਘ ਜੋਸ਼ ਮਹੋਲੀ ਕਲਾਂ ਦੇ ਜਥੇ ਨੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਮੱਘਰ ਮਹੀਨੇ ਦੀ ਮਹਾਨਤਾ ਬਾਰੇ ਚਾਨਣਾ ਪਾਇਆ।
ਇਸ ਦੌਰਾਨ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਸਮੇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਢਾਡੀ ਭਾਈ ਕੁੰਢਾ ਸਿੰਘ ਜੋਸ਼ ਮਹੋਲੀ ਕਲਾਂ, ਭਾਈ ਹਰਭਜਨ ਸਿੰਘ ਭੱਟੀ ਬਿਲਾਸਪੁਰ ਵਾਲੇ, ਜਗਦੀਸ਼ ਸਿੰਘ ਰੰਗੀਆ, ਸਾਰੰਗੀ ਮਾਸਟਰ ਕਰਮ ਸਿੰਘ ਬੀਹਲਾ, ਪਾਠੀ ਸਿੰਘਾਂ, ਰਾਗੀ ਸਿੰਘਾਂ ਤੇ ਸੇਵਾਦਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਸੇਰ ਸਿੰਘ, ਰਾਜਇੰਦਰ ਸਿੰਘ, ਬੂਟਾ ਸਿੰਘ ਸਿੱਧੂ, ਪਾਲ ਸਿੰਘ, ਗੁਰਦਿਆਲ ਸਿੰਘ, ਸੁਰਜੀਤ ਸਿੰਘ, ਵੀਰ ਸਿੰਘ, ਕਰਨੈਲ ਸਿੰਘ, ਕੈਲਾ ਸਿੰਘ, ਨਛੱਤਰ ਸਿੰਘ, ਚਮਕੌਰ ਸਿੰਘ, ਭਗਤ ਸਿੰਘ, ਕੰਧਾਰਾ ਸਿੰਘ ਆਦਿ ਹਾਜ਼ਰ ਸਨ।



