ਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਦੀਆਂ ਸਰਗਰਮੀਆਂ ਦੀ ਜਾਣਕਾਰੀ

ਸਰ੍ਹੀ :- (31 ਮਾਰਚ 2018) ਪਿਛਲੇ ਦਿਨੀ ਸੁਸਾਇਟੀ ਦੀ ਇੱਕ ਮੀਟਿੰਗ ਐਬਸਫੋਰਡ ਸ਼ਹਿਰ ਵਿੱਚ ਬਾਈ ਅਵਤਾਰ ਦੀ ਪ੍ਰਧਾਨਗੀ ਹੇਠ ਐਬਸਫੋਰਡ ਲਾਇਬਰੇਰੀ ਵਿਚ ਕੀਤੀ ਗਈ ਜਿਸ ਵਿੱਚ ਹੇਠ ਲਿਖਤ ਫੈਸਲੇ ਲਏ ਗਏ। ਸੁਸਾਇਟੀ ਵੱਲੋਂ ਆਉਣ ਵਾਲੇ ਸਾਰੇ ਨਗਰ ਕੀਰਤਨ, ਸੌਕਰ ਅਤੇ ਫੀਲਡ ਹਾਕੀ ਦੇ ਟੂਰਨਾਂਮੈਂਟ ਤੋਂ ਇਲਾਵਾ ਹੋਰ ਵੀ ਸਾਰੇ ਸਮਾਜਕ – ਸਭਿਆਚਾਰਕ ਸਮਾਗਮਾਂ ਸਮੇਂ (ਸਾਹਿਤ) ਕਿਤਾਬਾਂ ਦੀ ਸਟਾਲ ਲਾਈ ਜਾਵੇਗੀ ਤਾਕਿ ਕਿਤਾਬਾਂ ਬਹੁਤ ਹੀ ਸਸਤੇ ਰੇਟਾਂ ਤੇ ਘਰੋਂ ਘਰ ਪਹੁੰਚਦੀਆਂ ਕੀਤੀਆਂ ਜਾਣ।
ਅਖੌਤੀ ਜੋਤਿਸ਼ੀਆਂ, ਤਾਂਤਰਿਕਾਂ, ਨਗ ਪਵਾਉਣ ਵਾਲਿਆਂ, ਵਸਤੂ ਸ਼ਾਸ਼ਤਰ, ਜਾਦੂ ਟੂਣੇ ਇਤਿਆਦ ਦੀ ਇਸ਼ਤਿਹਾਰ ਬਾਜ਼ੀ ਰਾਹੀਂ ਧੋਖੇ ਭਰੇ ਢੰਗ ਨਾਲ ਲੋਕਾਂ ਦੀ ਕੀਤੀ ਜਾ ਰਹੀ ਆਰਥਕ, ਮਾਨਸਿਕ ਅਤੇ ਸਰੀਰਕ ਲੁੱਟ ਰੁਕਵਾਉਣ ਲਈ ਕੈਨੇਡਾ ਸਰਕਾਰ ਤੋਂ ਇਸ ਕਿਸਮ ਦੀ ਇਸ਼ਤਿਹਾਰਬਾਜ਼ੀ ਬੰਦ ਕਰਨ ਦੀ ਮੰਗ ਕਰਦੀ ਇੱਕ ਪਟੀਸ਼ਨ ਤੇ ਭਾਈਚਾਰੇ ਤੋਂ ਦਸਤਖ਼ਤ ਕਰਵਾਏ ਜਾਣਗੇ।
ਇਸ ਸਮੇਂ ਦੁਰਾਨ ਸੁਸਾਇਟੀ ਦੇ ਵਲੰਟੀਅਰ ਇਨ੍ਹਾਂ ਅਖੋਤੀਆਂ ਦੇ ਝੂਠ ਦਾ ਭਾਂਡਾ ਭੰਨਦੇ ਅਤੇ ਇੱਕ ਲੱਖ ਕੈਨੇਡੀਅਨ ਡਾਲਰ ਦੀ ਚਣੋਤੀ ਵਾਲੇ ਪੋਸਟਰ ਹੱਥਾਂ ਵਿੱਚ ਫੜਕੇ ਵਿਖਾਵਾ ਵੀ ਕਰਨਗੇ। ਇਸੇ ਦੁਰਾਨ ਹੀ ਜੂਨ ਜੁਲਾਈ ਵਿਚ ਜੋਤਿਸ਼ ਝੂਠ ਬੋਲਦਾ ਹੈ ਤੇ ਸੈਮੀਨਾਰ ਵੀ ਕਰਵਾਇਆ ਜਾਵੇਗਾ। ਸਲਾਨਾ ਸਭਿਆਚਾਰਕ ਪ੍ਰੋਗਰਾਮ ਬਾਰੇ ਅਗਲੀ ਮੀਟਿੰਗ ਵਿੱਚ ਵਿਚਾਰ ਕੀਤੀ ਜਾਵੇਗੀ। ਅਸੀਂ ਸੁਸਾਇਟੀ ਦੀ ਸਮੁੱਚੀ ਟੀਮ ਵੱਲੋਂ ਆਪ ਸਭਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਸੁਸਾਇਟੀ ਦੇ ਸਟਾਲ ਤੇ ਜਰੂਰ ਪਹੁੰਚਣਾ, ਕਿਤਾਬਾਂ ਦੀ ਖ਼ਰੀਦ ਕਰਨੀ ਅਤੇ ਪਟੀਸ਼ਨ ਤੇ ਦਸਤਖਤ ਕਰਨ ਦੀ ਕਿਰਪਾਲਤਾ ਜਰੂਰ ਕਰਨੀ। ਧੰਨਵਾਦੀ ਹੋਵਾਂਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ

ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.