ਲਖਨਊ,- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਮਤੀ ਨਗਰ ਵਾਲੇ ਇਲਾਕੇ ਵਿੱਚ ਚੈਕਿੰਗ ਦੌਰਾਨ ਆਪਣੀ ਕਾਰ ਨਾ ਰੋਕਣ ਉੱਤੇ ਇੱਕ ਸਿਪਾਹੀ ਵੱਲੋਂ ਚਲਾਈ ਗਈ ਗੋਲੀ ਲੱਗਣ ਨਾਲ ਮਲਟੀ ਨੈਸ਼ਨਲ ਕੰਪਨੀ ਐਪਲ ਦੇ ਏਰੀਆ ਸੇਲਜ਼ ਮੈਨੇਜਰ ਦੀ ਮੌਤ ਹੋ ਗਈ ਹੈ।
ਲਖਨਊ ਦੇ ਐਸ ਐਸ ਪੀ ਕਲਾਨਿਧੀ ਨੇ ਦੱਸਿਆ ਕਿ ਸਨਾ ਖਾਨ ਨਾਂਅ ਦੀ ਇੱਕ ਔਰਤ ਨੇ ਕੱਲ੍ਹ ਸਵੇਰੇ ਮੁਕੱਦਮਾ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਕਿ ਉਹ ਸ਼ਨੀਵਾਰ ਤੜਕੇ ਆਪਣੇ ਸਾਥੀ ਮੁਲਾਜ਼ਮ ਵਿਵੇਕ ਤਿਵਾੜੀ (38) ਨਾਲ ਆਪਣੇ ਘਰ ਜਾ ਰਹੀ ਸੀ। ਰਾਹ ਵਿੱਚ ਗੋਮਤੀ ਨਗਰ ਐਕਸਟੈਂਸ਼ਨ ਇਲਾਕੇ ਵਿੱਚ ਉਨ੍ਹਾਂ ਨੇ ਜਦੋਂ ਆਪਣੀ ਕਾਰ ਰੋਕੀ ਤਾਂ ਉਥੇ ਦੋ ਪੁਲਸ ਮੁਲਾਜ਼ਮ ਆਏ। ਵਿਵੇਕ ਨੇ ਆਪਣੀ ਕਾਰ ਨੂੰ ਸਟਾਰਟ ਕਰ ਕੇ ਪੁਲਸ ਮੁਲਾਜ਼ਮਾਂ ਤੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ। ਪੁਲਸ ਵਾਲਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕੇ। ਇਸ ਉੱਤੇ ਪੁਲਸ ਨੇ ਗੋਲੀ ਚਲਾ ਦਿੱਤੀ ਤਾਂ ਕਾਰ ਬੇਕਾਬੂ ਹੋ ਕੇ ਅੰਡਰਪਾਸ ਦੀ ਕੰਧ ਨਾਲ ਜਾ ਟਕਰਾਈ। ਵਿਵੇਕ ਦੇ ਸਿਰ ਉਤੇ ਸੱਟ ਲੱਗ ਗਈ ਤੇ ਬਹੁਤ ਖੂਨ ਨਿਕਲ ਗਿਆ। ਉਸ ਨੂੰ ਪੁਲਸ ਨੇ ਹਸਪਤਾਲ ਪਹੁੰਚਾਇਆ ਗਿਆ, ਪਰ ਉਥੇ ਉਸ ਦੀ ਮੌਤ ਹੋ ਗਈ।ਮ੍ਰਿਤਕ ਦੀ ਪਤਨੀ ਕਲਪਨਾ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਚਿੱਠੀ ਲਿਖ ਕੇ ਪੁੱਛਿਆ ਹੈ ਕਿ ਪੁਲਸ ਨੇ ਉਸ ਦੇ ਪਤੀ ਦੀ ਕਿਉਂ ਹੱਤਿਆ ਕੀਤੀ ਸੀ। ਉਹ ਜਿਸ ਵੀ ਹਾਲਤ ਵਿੱਚ ਸਨ, ਉਨ੍ਹਾਂ ਨੂੰ ਗੋਲੀ ਕਿਉਂ ਮਾਰੀ ਗਈ।
ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ


