ਓਟਵਾ,: ਕੈਨੇਡਾ-ਅਮਰੀਕਾ ਤੇ ਮੈਕਸਿਕੋ ਵਿਚਾਲੇ ਤਿੱਪਖੀ ਡੀਲ ਆਖਿਰਕਾਰ 14 ਮਹੀਨਿਆਂ ਦੇ ਬਾਅਦ ਸਿਰੇ ਚੜ੍ਹ ਗਈ ਹੈ। ਇਸ ਦੇ ਪਹਿਲਾਂ ਵਾਲੇ ਹੀ ਤਿੰਨ ਭਾਈਵਾਲ ਕੈਨੇਡਾ, ਅਮਰੀਕਾ ਤੇ ਮੈਕਸਿਕੋ ਬਰਕਰਾਰ ਹਨ।
ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਯੂਐਸ ਦੇ ਟਰੇਡ ਰਿਪਰਜ਼ੈਂਟੇਟਿਵਜ਼ ਰੌਬਰਟ ਲਾਈਥਜ਼ਰ ਨੇ ਐਤਵਾਰ ਰਾਤ ਨੂੰ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਇਸ ਨਵੇਂ ਕਰਾਰ ਨੂੰ ਯੂਨਾਈਟਿਡ ਸਟੇਟਸ-ਮੈਕਸਿਕੋ-ਕੈਨੇਡਾ ਅਗਰੀਮੈਂਟ ਦਾ ਨਾਂ ਦਿੱਤਾ ਗਿਆ ਹੈ ਜਾਂ ਇਸ ਨੂੰ ਸਾਰੇ ਉਸਮਕਾ ਵਜੋਂ ਜਾਨਣਗੇ। ਬਿਆਨ ਵਿੱਚ ਆਖਿਆ ਗਿਆ ਕਿ ਉਸਮਕਾ ਸਾਡੇ ਕਾਮਿਆਂ, ਕਿਸਾਨਾਂ, ਰੈਂਚਰਜ਼ ਤੇ ਕਾਰੋਬਾਰੀਆਂ ਨੂੰ ਬਿਹਤਰ ਟਰੇਡ ਅਗਰੀਮੈਂਟ ਦਿਵਾਏਗਾ ਤੇ ਨਤੀਜਤਨ ਮੁਕਤ ਮੰਡੀਆਂ, ਸਹੀ ਟਰੇਡ ਤੇ ਸਾਡੇ ਇਲਾਕੇ ਵਿੱਚ ਆਰਥਿਕ ਵਿਕਾਸ ਵੀ ਖੁੱਲ੍ਹ ਕੇ ਹੋ ਸਕੇਗਾ। ਇਸ ਨਾਲ ਮੱਧਮ ਵਰਗ ਮਜ਼ਬੂਤ ਹੋਵੇਗਾ, ਉਨ੍ਹਾਂ ਨੂੰ ਚੰਗੀਆਂ ਤੇ ਚੰਗੀ ਆਮਦਨ ਵਾਲੀਆਂ ਨੌਕਰੀਆਂ ਤੇ ਨਵੇਂ ਮੌਕੇ ਮਿਲ ਸਕਣਗੇ। ਇਹ ਸਾਰਾ ਕੁੱਝ ਉਨ੍ਹਾਂ ਅੱਧਾ ਬਿਲੀਅਨ ਲੋਕਾਂ ਨੂੰ ਮਿਲਣਗੇ ਜਿਹੜੇ ਨੌਰਥ ਅਮੈਰਿਕਾ ਵਿੱਚ ਰਹਿੰਦੇ ਹਨ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


