ਨਵੀਂ ਦਿੱਲੀ: ਭਾਜਪਾ ਦੇ ਐਮਪੀ ਸ਼ਤਰੂਘਣ ਸਿਨ੍ਹਾ ਨੇ ਯਸ਼ਵੰਤ ਦੇ ਆਰਥਿਕ ਮੰਦੀ ਬਾਰੇ ਬਿਆਨ ‘ਤੇ ਗੱਲ ਕਰਦਿਆਂ ਕਿਹਾ ਕਿ ਉਹ ਸੱਚੇ ਨੇਤਾ ਹਨ ਤੇ ਉਨ੍ਹਾਂ ਨੇ ਸਰਕਾਰ ਨੂੰ ਸ਼ੀਸ਼ਾ ਵਿਖਾਉਣਾ ਹੀ ਸੀ। ਬਿਹਾਰ ਤੋਂ ਐਮਪੀ ਸ਼ਤਰੁਘਣ ਪਹਿਲਾਂ ਵੀ ਲੋਕਾਂ ਲਈ ਪਾਰਟੀ ਖਿਲਾਫ ਬੋਲਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਇਹ ਬੱਚਿਆਂ ਵਾਲੀ ਹੋਵੇਗੀ।ਉਨ੍ਹਾਂ ਕਿਹਾ ਕਿ ਯਸ਼ਵੰਤ ਦੀਆਂ ਗੱਲਾਂ ਪੂਰੀ ਤਰ੍ਹਾਂ ਪਾਰਟੀ ਤੇ ਦੇਸ਼ ਦੇ ਹਿੱਤ ‘ਚ ਹਨ। ਟਵਿੰਟਰ ‘ਤੇ ਉਨ੍ਹਾਂ ਕਿਹਾ ਕਿ ਯਸ਼ਵੰਤ ਦੀਆਂ ਗੱਲਾਂ ਨੂੰ ਗਲਤ ਦੱਸਿਆ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਕੁਝ ਲੋਕ ਉਨ੍ਹਾਂ ਦੇ ਪਿੱਛੇ ਚਾਲਾਂ ਚੱਲ ਰਹੇ ਹਨ।ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਵੀ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਦੇਸ਼ ਪਾਰਟੀ ਤੋਂ ਵੱਡਾ ਹੈ। ਮੈਂ ਇਸ ‘ਤੇ ਪੱਕਾ ਹਾਂ ਕਿ ਸਿਨ੍ਹਾ ਵੱਲੋਂ ਕਹੀਆਂ ਗੱਲਾਂ ਪਾਰਟੀ ਤੇ ਰਾਸ਼ਟਰ ਦੇ ਹਿੱਤ ‘ਚ ਹਨ। ਉਹ ਇੱਕ ਸੱਚੇ ਤੇ ਸਿਆਣੇ ਬੰਦੇ ਹਨ। ਉਨ੍ਹਾਂ ਨੇ ਖੁਦ ਨੂੰ ਸਭ ਤੋਂ ਕਾਮਯਾਬ ਵਿੱਤ ਮੰਤਰੀ ਵਜੋਂ ਪੇਸ਼ ਕੀਤਾ ਹੈ।
ਸਰੀ ਨੇ ਕੈਨੇਡੀਅਨ ਵੈਟਰਨਜ਼ ਦੇ ਸਨਮਾਨ ਵਿੱਚ ਯਾਦਗਾਰੀ ਕ੍ਰਾਸਵਾਕ ਦਾ ਉਦਘਾਟਨ ਕੀਤਾ
– ਕੈਨੇਡਾ ਦੇ ਵੈਟਰਨਜ਼ ਭਾਵ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ, ਸਰੀ ਸ਼ਹਿਰ ਨੇ ਕਲੋਵਰਡੇਲ ਦੇ 17500-ਬਲਾਕ 57 ਐਵੇਨਿਊ ‘ਤੇ ਰੋਇਲ ਕੈਨੇਡੀਅਨ ਲੀਜਨ ਦੇ ਨੇੜੇ ਇੱਕ ਨਵਾਂ ਯਾਦਗਾਰੀ ਕ੍ਰਾਸਵਾਕ ਦਾ ਉਦਘਾਟਨ


