ਸਟਾਫ ਰਿਪੋਰਟਰ, ਖੰਨਾ : ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਨਗਰ ਕੌਂਸਲ ਖੰਨਾ ਦਾ ਇਕ ਵਫਦ ਯੂਨੀਅਨ ਪ੍ਰਧਾਨ ਗਰੀਬਦਾਸ ਦੀ ਅਗਵਾਈ ‘ਚ ਲੋਕਲ ਬਾਡੀ ਮਨਿਸਟਰ ਪੰਜਾਬ ਸਰਕਾਰ ਬਲਕਾਰ ਸਿੰਘ ਨੂੰ ਮਿਲਿਆ। ਯੂਨੀਅਨ ਜਨਰਲ ਸਕੱਤਰ ਬਲਰਾਮ ਬਾਲੂ ਵੱਲੋਂ ਨਗਰ ਕੌਂਸਲ ਖੰਨਾ ਵਿਖੇ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਰਾਹੀਂ ਉਨ੍ਹਾਂ ਸਫਾਈ ਕਰਮੀਆਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ।

ਮੰਤਰੀ ਬਲਕਾਰ ਸਿੰਘ ਵੱਲੋਂ ਵਿਸ਼ਵਾਸ ਦਿਵਾਇਆ ਕਿ ਨਗਰ ਕੌਂਸਲ ਖੰਨਾ ਦੇ ਮੁਲਾਜ਼ਮਾਂ ਸਬੰਧੀ ਸਾਰੇ ਕੰਮਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਸੁਨੀਲ ਬੱਗੜ, ਸ਼ੇਖਰ ਕੁਮਾਰ, ਅਸ਼ੋਕ ਕੁਮਾਰ, ਰਾਜ ਕੁਮਾਰ, ਸੁਰਿੰਦਰ ਕੁਮਾਰ, ਵਿਨੋਦ ਕੁਮਾਰ, ਕਰਮਵੀਰ, ਦਰਸ਼ਨ ਲਾਲ, ਚੇਅਰਮੈਨ ਰਾਕੇਸ਼ ਕੁਮਾਰ, ਬਾਲੂ ਓਮ ਪ੍ਰਕਾਸ਼ ਆਦਿ ਹਾਜ਼ਰ ਸਨ।