ਲੰਡਨ: ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਸੇਵਾ ਮੁਖੀ ਨੇ ਕਿਹਾ ਹੈ ਕਿ ਕੋਵਿਡ-19 ਹੋਰ ਵਾਇਰਸ ਵਾਂਗ ਮੌਸਮ ਦੇ ਹਿਸਾਬ ਨਾਲ ਨਹੀਂ ਚੱਲਦਾ। ਇਨਫਲੂਏਂਜਾ ਵਰਗੇ ਵਾਇਰਸ ਇਨਫੈਕਸ਼ਨ ਜਿੱਥੇ ਮੁੱਖ ਰੂਪ ਨਾਲ ਸਰਦੀ ਵਿਚ ਹੁੰਦੇ ਹਨ, ਉਥੇ ਹੀ ਕੋਰੋਨਾ ਮਹਾਮਾਰੀ ਗਰਮੀਆਂ ਵਿਚ ਵੀ ਕਹਿਰ ਦਿਖਾ ਰਹੀ ਹੈ। ਜਦਕਿ ਕੁਝ ਵਿਦਿਆਨੀਆਂ ਤੇ ਨੇਤਾਵਾਂ ਨੇ ਪਹਿਲਾਂ ਅੰਦਾਜਾ ਜਤਾਇਆ ਸੀ ਕਿ ਗਰਮੀਆਂ ਵਿਚ ਕੋਰੋਨਾ ਵਾਇਰਸ ਦਾ ਅਸਰ ਘੱਟ ਹੋ ਜਾਵੇਗਾ। ਡਾ. ਮਾਈਕਲ ਰਿਆਨ ਨੇ ਸੋਮਵਾਰ ਨੂੰ ਪ੍ਰੈੱਸ ਬ੍ਰੀਫਿੰਗ ਵਿਚ ਕਿਹਾ ਕਿ ਵਾਇਰਸ ਨੇ ਹੁਣ ਤੱਕ ਮੌਸਮ ਦੇ ਹਿਸਾਬ ਨਾਲ ਪੈਟਰਨ ਨਹੀਂ ਦਿਖਾਇਆ ਹੈ। ਇਸ ਨੇ ਸਪੱਸ਼ਟ ਦਿਖਾਇਆ ਹੈ ਕਿ ਜੇਕਰ ਤੁਸੀਂ ਵਾਇਰਸ ਤੋਂ ਦਬਾਅ ਹਟਾਉਂਦੇ ਹੋ ਤਾਂ ਇਹ ਪਲਟਵਾਰ ਕਰਦਾ ਹੈ। ਰਿਆਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਿਹਤ ਏਜੰਸੀ ਉਨ੍ਹਾਂ ਦੇਸ਼ਾਂ ਨੂੰ ਵੀ ਵਾਇਰਸ ਦਾ ਕਹਿਰ ਘੱਟ ਕਰਨ ਦੇ ਲਈ ਕਦਮ ਚੁੱਕਦੇ ਰਹਿਣ ਦੇ ਲਈ ਲਗਾਤਾਰ ਸਲਾਹ ਦੇ ਰਹੀ ਹੈ, ਜਿਥੇ ਕੋਵਿਡ-19 ਕਾਬੂ ਵਿਚ ਆਉਂਦਾ ਦਿਖ ਰਿਹਾ ਹੈ, ਜਿਨ੍ਹਾਂ ਵਿਚ ਯੂਰਪ ਦੇ ਵੀ ਕੁਝ ਦੇਸ਼ ਸ਼ਾਮਲ ਹਨ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ