ਨਵੀਂ ਦਿੱਲੀ, 14 ਸਤੰਬਰ : ਐਸਐਂਡਪੀ ਗਲੋਬਲ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ ਵਿਚ ਭਾਰਤੀ ਅਰਥਚਾਰੇ ਵਿਚ 9 ਫ਼ੀ ਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਹੈ। ਐਸਐਂਡਪੀ ਨੇ ਸੋਮਵਾਰ ਨੂੰ 2020-21 ਲਈ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ ਘਟਾ ਕੇ ਨਕਾਰਾਤਮਕ 9 ਫ਼ੀ ਸਦੀ ਕਰ ਦਿਤਾ। ਪਹਿਲਾਂ ਉਸ ਨੇ ਭਾਰਤੀ ਅਰਥਚਾਰੇ ਵਿਚ 5 ਫ਼ੀ ਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਸੀ। ਐਸਐਂਡਪੀ ਗਲੋਬਲ ਰੇਟਿੰਗ ਏਸ਼ੀਆ ਪ੍ਰਸ਼ਾਂਤ ਦੇ ਅਰਥਸ਼ਾਸਤਰੀ ਵਿਸ਼ਰਤ ਰਾਣਾ ਨੇ ਕਿਹਾ,”ਕੋਵਿਡ-19 ਦੇ ਮਾਮਲੇ ਲਗਾਤਾਰ ਵਧਣ ਕਾਰਨ ਨਿਜੀ ਆਰਥਕ ਗਤੀਵਿਧੀਆਂ ਰੁਕੀਆਂ ਹੋਈਆਂ ਹਨ।” ਅਮਰੀਕੀ ਰੇਟਿੰਗ ਏਜੰਸੀ ਨੇ ਕਿਹਾ,”ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਭਾਰਤ ਵਿਚ ਨਿਜੀ ਖ਼ਰਚ ਅਤੇ ਨਿਵੇਸ਼ ਲੰਬੇ ਸਮੇਂ ਤਕ ਹੇਠਲੇ ਪੱਧਰ ‘ਤੇ ਰਹੇਗਾ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ