Ad-Time-For-Vacation.png

ਮੋਦੀ ਦੀ ਪੁਲਸ ਅਫਸਰਾਂ ਨੂੰ ਸਿੰਘਮ ਨਾ ਬਣਨ ਦੀ ਨਸੀਹਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਦੀ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਸ ਅਕੈਡਮੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਇੰਡੀਅਨ ਪੁਲਸ ਸਰਵਿਸ ਦੇ ਪ੍ਰੋਬੇਸ਼ਨਰੀ ਅਫਸਰਾਂ ਦੀ ‘ਦੀਕਸ਼ਾਂਤ ਪਰੇਡ’ ਨੂੰ ਸ਼ੁੱਕਰਵਾਰ ਸੰਬੋਧਨ ਕਰਦਿਆਂ ਤਨਾਅ ‘ਚ ਕੰਮ ਕਰਨ ਵਾਲਿਆਂ ਲਈ ਯੋਗਾ ਤੇ ਪਰਾਣਯਾਮ ਦੀ ਅਹਿਮੀਅਤ ਦੱਸੀ। ਉਨ੍ਹਾ ਕਿਹਾ ਕਿ ਯੋਗਾ ਤੇ ਪਰਾਣਯਾਮ ਕਦੇ ਵੀ ਕੰਮ ਦਾ ਬੋਝ ਮਹਿਸੂਸ ਨਹੀਂ ਕਰਦਾ।
ਕੋਰੋਨਾ ਮਹਾਂਮਾਰੀ, ਖਾਸਕਰ ਲਾਕਡਾਊਨ ਦੌਰਾਨ ਪੁਲਸ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾ ਕਿਹਾ ਕਿ ਚੰਗੇ ਕੰਮ ਕਰਕੇ ਲੋਕਾਂ ਦੀ ਯਾਦ ਵਿਚ ਖਾਕੀ ਦਾ ਮਾਨਵੀ ਚਿਹਰਾ ਉਕਰਿਆ ਗਿਆ ਹੈ। ਉਨ੍ਹਾ ਨੌਜਵਾਨ ਪੁਲਸ ਅਫਸਰਾਂ ਨੂੰ ਤਾਕਤ ਦਾ ਮੁਜ਼ਾਹਰਾ ਕਰਨ ਦੀ ਥਾਂ ਵਰਦੀ ‘ਤੇ ਮਾਣ ਕਰਨ ਦੀ ਨਸੀਹਤ ਦਿੱਤੀ। ਉਨ੍ਹਾ ਇਹ ਵੀ ਕਿਹਾ ਕਿ ਸਿੰਘਮ ਵਰਗੀਆਂ ਫਿਲਮਾਂ ਦੇਖ ਕੇ ਕੁਝ ਪੁਲਸ ਅਫਸਰ ਆਪਣੇ ਬਾਰੇ ਬਹੁਤ ‘ਉੱਚਾ’ ਸੋਚਣ ਲਗਦੇ ਹਨ। ਉਨ੍ਹਾ ਸਲਾਹ ਦਿੱਤੀ ਕਿ ਉਹ ਅਜਿਹਾ ਨਾ ਕਰਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਚੰਗਾ ਕੰਮ ਵੀ ਅਣਗੌਲਿਆ ਜਾਂਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.