Ad-Time-For-Vacation.png

ਮੈਂਬਰ ਪਾਰਲੀਮੈਂਟ ਜਤੀ ਸਿੱਧੂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਨਤਮਸਤਕ

-ਸ਼ਰੋਮਣੀ ਕਮੇਟੀ ਵੱਲੋਂ ਸਿਰੋਪਾਓ ਅਤੇ ਹਰਮੰਦਰ ਸਾਹਿਬ ਦੀ ਤਸਵੀਰ ਬਖਸ਼ਿਸ਼
-ਪੰਜਾਬ ਦੇ ਮਸਲਿਆਂ ਬਾਰੇ ਪੱਤਰਕਾਰਾਂ ਦੇ ਸਵਾਲਾਂ ਤੋਂ ਕੀਤੀ ਸੰਕੋਚ

ਅੰਮ੍ਰਿਤਸਰ:-(ਪੰਜਾਬ ਗਾਰਡੀਅਨ ਬਿਓਰੋ) ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਮਾਸਕੀ-ਫਰੇਜ਼ਰ ਕੇਨੀਅਨ ਹਲਕੇ ਤੋਂ ਮੈਂਬਰ ਪਾਰਲੀਮੈਂਟ ਜਤੀ ਸਿੱਧੂ ਦਾ ਡੈਲੀਗੇਸ਼ਨ ਜਿਉਂ ਹੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤ ਹੋਣ ਲਈ ਪਹੁੰਚਿਆ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਬਖਸ਼ਿਸ ਕੀਤਾ ਅਤੇ ਹਰਮੰਦਰ ਸਾਹਿਬ ਦਾ ਤਸਵੀਰ ਭੇਂਟ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਤੀ ਸਿੱਧੂ ਨੇ ਕਿਹਾ ਕਿ ਏਥੇ ਤਾਂ ਉਹ ਵਾਹਿਗੁਰੂ ਦਾ ਸ਼ਕਰਾਨਾ ਕਰਨ ਆਏ ਹਨ ਅਤੇ ਉਨ੍ਹਾਂ ਦਾ ਡੈਲੀਗੇਸ਼ਨ ਪੰਜਾਬ ਚੰਡੀਗੜ੍ਹ ਵਿਖੇ ਸਥਾਪਿਤ ਕੈਨੇਡੀਅਨ ਅਧਿਆਰੀਆਂ ਅਤੇ ਜਨਰਲ ਕੌਂਸਲੇਟ ਨਾਲ ਕੈਨੇਡਾ ਰਹਿੰਦੇ ਭਾਰਤੀਆਂ ਨੂੰ ਵੀਜ਼ਾ ਪ੍ਰਣਾਲੀ ‘ਚ ਕੁਝ ਸਧਾਰਾਂ ਬਾਰੇ ਗੱਲ ਕਰਨ, ਪਾਸਪੋਰਟ ਬਣਾਉਣ ‘ਚ ਆ ਰਹੀਆਂ ਸਮੱਸਿਆਵਾਂ ਅਤੇ ਕੈਨੇਡਾ ‘ਚ ਵਿਆਹੇ ਜਾਣ ਵਾਲੇ ਲੜਕੇ ਲੜਕੀਆਂ ਦੇ ਵੀਜ਼ਿਆਂ ‘ਚ ਹੋ ਰਹੀ ਦੇਰੀ ਲਈ ਗੱਲਬਾਤ ਲਈ ਪੰਜਾਬ ਪਹੁੰਚੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸੇ ਵੀ ਅੰਦਰੂਨੀ ਨਿੱਜ਼ੀ ਮਸਲੇ ਬਾਰੇ ਕੋਈ ਗੱਲ ਕਰਨ ਦਾ ਜਾਂ ਇਸ ਬਾਰੇ ਪ੍ਰੈਸ ਨੂੰ ਬਿਆਨ ਦੇਣ ਦਾ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਕਿਸੇ ਦੂਜੇ ਸੂਬੇ ਜਾਂ ਦੂਜੇ ਦੇਸ਼ ਦੇ ਅੰਦਰੂਨੀ ਮਸਲਿਆਂ ਬਾਰੇ ਕੋਈ ਫੈਸਲੇ ਦੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਭਾਰਤ ਅਤੇ ਕੈਨੇਡਾ ਨਾਲ ਸਬੰਧਤ ਉਨ੍ਹਾਂ ਲੋਕਾਂ ਬਾਰੇ ਹੀ ਗੱਲ ਕਰਨ ਆਏ ਹਨ ਜਿੰਨ੍ਹਾਂ ਨੂੰ ਕੈਨੇਡਾ ਜਾਣ ਆਉਣ ‘ਚ ਹੋ ਰਹੀ ਦੇਰੀ ਦੀ ਸਮੱਸਿਆ ਆ ਰਹੀ ਹੈ। ਸ੍ਰੀ ਜਤੀ ਸਿੱਧੂ ਨੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਮੇਰੀਆਂ ਇਨ੍ਹਾਂ ਗੱਲਾਂ ਤੋਂ ਬਿਨਾਂ ਕੋਈ ਹੋਰ ਵਿੰਗੇ ਟੇਢੇ ਸਵਾਲਾਂ ਦਾ ਨਿਰਣਾ ਨਾ ਲੈਣ ਜਿਨ੍ਹਾਂ ਦਾ ਉਹ ਜਵਾਬ ਦੁਹ ਹੋ ਜਾਣ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਪੰਜਾਬ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਜਿੰਨ੍ਹਾਂ ਵਿੱਚ ਉਨ੍ਹਾਂ ਦੇ ਨਾਲ ਆਏ ਮੁਰੇ ਹਾਰਦਾਈ, ਕੈਵਿਨ ਤਾਤਲਾ ਅਤੇ ਪੱਤਰਕਾਰ ਸੁਖਮੰਦਰ ਬਰਾੜ Ḕਭਗਤਾ ਭਾਈ ਕਾḔ ਸ਼ਾਮਲ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.