Ad-Time-For-Vacation.png

ਮੁਸਲਮਾਨਾ ਵਿਰੁੱਧ ਧੱਕੇਸ਼ਾਹੀ ਦੇਸ਼ ਨੂੰ ਤੋੜ ਦੇਵੇਗੀ : ਮੁਸਲਿਮ ਆਗੂ

ਮੁਸਲਿਮ ਪਰਸਨਲ ਲਾਅ ਬੋਰਡ ਨੇ ਸਾਂਝੇ ਸਿਵਲ ਕੋਡ ਨੂੰ ਮੁਸਲਮਾਨਾਂ ਵਿਰੁਧ ‘ਐਲਾਨੇ ਜੰਗ’ ਦਸਿਆ

ਨਵੀਂ ਦਿੱਲੀ: ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਅਤੇ ਦੇਸ਼ ਦੇ ਕੁੱਝ ਹੋਰ ਪ੍ਰਮੁੱਖ ਮੁਸਲਿਮ ਸੰਗਠਨਾਂ ਨੇ ਸਾਂਝੇ ਸਿਵਲ ਕੋਡ ਸਬੰਧੀ ਕਾਨੂੰਨ ਕਮਿਸ਼ਨ ਦੀ ਪ੍ਰਸ਼ਨਾਵਲੀ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਸਰਕਾਰ ‘ਤੇ ਉਨ੍ਹਾਂ ਦੇ ਫ਼ਿਰਕੇ ਵਿਰੁਧ ‘ਯੁੱਧ’ ਛੇੜਨ ਦਾ ਦੋਸ਼ ਲਾਇਆ ਹੈ।ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੁਸਲਿਮ ਸੰਗਠਨਾਂ ਨੇ ਦਾਅਵਾ ਕੀਤਾ ਕਿ ਜੇ ਯੂਨੀਫ਼ਾਰਮ ਜਾਂ ਸਾਂਝਾ ਸਿਵਲ ਕੋਡ ਲਾਗੂ ਕਰ ਦਿਤਾ ਜਾਂਦਾ ਹੈ ਤਾਂ ਇਹ ਲੋਕਾਂ ਨੂੰ ‘ਇਕ ਰੰਗ’ ਵਿਚ ਰੰਗ ਦੇਣ ਵਾਂਗ ਹੋਵੇਗਾ ਜੋ ਦੇਸ਼ ਦੇ ਬਹੁਲਤਾਵਾਦ ਅਤੇ ਵੰਨ-ਸੁਵੰਨਤਾ ਲਈ ਖ਼ਤਰਨਾਕ ਹੋਵੇਗਾ।ਇਹ ਧੱਕੇ ਸ਼ਾਹੀ ਦੇਸ਼ ਨੂੰ ਤੋੜ ਦੇਵੇਗੀ।ਪਰਸਨਲ ਲਾਅ ਬੋਰਡ ਦੇ ਜਨਰਲ ਸਕੱਤਰ ਵਲੀ ਰਹਿਮਾਨੀ, ਜਮੀਅਤ ਉਲੇਮਾ-ਏ.-ਹਿੰਦ ਦੇ ਪ੍ਰਧਾਨ ਅਰਸ਼ਦ ਮਦਨੀ, ਆਲ ਇੰਡੀਆ ਮਿੱਲੀ ਕੌਂਸਲ ਦੇ ਮੁਖੀ ਮੰਜ਼ੂਰ ਆਲਮੀ, ਜਮਾਤ-ਏ-ਹਿੰਦ ਦੇ ਅਹੁਦੇਦਾਰ ਮੁਹੰਮਦ ਜ਼ਫ਼ਰ, ਆਲ ਇੰਡੀਆ ਪਰਸਨਲ ਲਾਅ ਬੋਰਡ ਦੇ ਮੈਂਬਰ ਕਮਾਲ ਫ਼ਾਰੂਕੀ ਅਤੇ ਕੁੱਝ ਹੋਰ ਸੰਗਠਨਾਂ ਦੇ ਅਹੁਦੇਦਾਰਾਂ ਨੇ ਤਿੰਨ ਵਾਰ ਬੋਲ ਕੇ ਦਿਤੇ ਜਾਂਦੇ ਤਲਾਕ ਅਤੇ ਸਿਵਲ ਕੋਡ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਹੈ। ਤਿੰਨ ਵਾਰ ਬੋਲ ਕੇ ਦਿਤੇ ਤਲਾਕ ਦੇ ਮੁੱਦੇ ‘ਤੇ ਸਰਕਾਰ ਦੇ ਰੁਖ਼ ਨੂੰ ਰੱਦ ਕਰਦਿਆਂ ਇਨ੍ਹਾਂ ਸੰਗਠਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਭਾਈਚਾਰੇ ਵਿਚ ਹੋਰ ਫ਼ਿਰਕਿਆਂ ਦੇ ਮੁਕਾਬਲੇ, ਖ਼ਾਸ ਤੌਰ ‘ਤੇ ਹਿੰਦੂਆਂ ਦੇ ਮੁਕਾਬਲੇ ਤਲਾਕ ਦੇ ਮਾਮਲੇ ਕਿਤੇ ਘੱਟ ਹਨ। ਰਹਿਮਾਨੀ ਨੇ ਕਿਹਾ ਕਿ ਬੋਰਡ ਅਤੇ ਹੋਰ ਮੁਸਲਿਮ ਸੰਗਠਨ ਇਨ੍ਹਾਂ ਮੁੱਦਿਆਂ ‘ਤੇ ਮੁਸਲਿਮ ਫ਼ਿਰਕੇ ਨੂੰ ਜਾਗਰੂਕ ਕਰਨ ਲਈ ਪੂਰੇ ਦੇਸ਼ ਵਿਚ ਮੁਹਿੰਮ ਚਲਾਉਣਗੇ ਅਤੇ ਇਸ ਦੀ ਸ਼ੁਰੂਆਤ ਲਖਨਊ ਤੋਂ ਹੋਵੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.