ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਕਠੂਆ ‘ਚ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਮਾਮਲੇ ‘ਚ ਸੂਬੇ ਦੇ ਭਾਜਪਾ ਪ੍ਰਧਾਨ ਨੰਦ ਕੁਮਾਰ ਸਿੰਘ ਨੇ ਕਠੂਆ ਸਮੂਹਿਕ ਜਬਰ-ਜ਼ਨਾਹ ਮਾਮਲੇ ਨੂੰ ਲੈ ਕੇ ਬੇਤੁਕਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਠੂਆ ਗੈਂਗਰੇਪ ਕੇਸ ‘ਚ ਪਾਕਿਸਤਾਨ ਦਾ ਹੱਥ ਹੈ।ਦੱਸ ਦਈਏ ਕਿ ਨੰਦ ਕੁਮਾਰ ਸਿੰਘ ਚੌਹਾਨ ਮੱਧ ਪ੍ਰੇਦਸ਼ ਦੇ ਖੰਡਵਾ ਤੋਂ ਸੰਸਦ ਮੈਂਬਰ ਹਨ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ‘ਚ ਜੋ ਕੁਝ ਹੋਇਆ, ਉਸ ‘ਚ ਪਾਕਿਸਤਾਨ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ‘ਚ ਤਾਂ 1 ਫੀਸਦੀ ਵੀ ਹਿੰਦੂ ਨਹੀਂ ਹਨ, ਉਥੇ ਤਾਂ ਹਿੰਦੂ ਮੂੰਹ ਵੀ ਨਹੀਂ ਖੋਲ ਸਕਦਾ, ਉਹ ਕੀ ਨਾਅਰੇ ਲਗਾਉਣਗੇ?ਕਸ਼ਮੀਰ ‘ਚ ਸਾਡੀ ਇਕ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਹੋਇਆ ਅਤੇ ਜੇਕਰ ਉਥੇ ਸ਼੍ਰੀ ਰਾਮ ਦੇ ਨਾਅਰੇ ਲੱਗੇ ਤਾਂ ਉਹ ਪਾਕਿਸਤਾਨ ਦੇ ਏਜੰਟਾਂ ਨੇ ਲਗਾਏ ਹੋਣਗੇ ਤਾਂ ਜੋ ਸਾਡੇ ‘ਚ ਭੇਦਭਾਵ ਹੋ ਸਕੇ। ਵਰਨਣ ਯੋਗ ਹੈ ਕਿ ਇੱਕ ਦੱਸ ਸਲਾ ਦੀ ਮੁਸਲਮਾਨਾ ਦੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਹਿੰਦੂ ਸਥਾਨ ਦਾ ਆਗੂ ਤੇ ਉਸਦਾ ਪੁੱਤਰ ਇਸ ਕੇਸ਼ ਦੋਸ਼ੀ ਨਾਮਜ਼ਦ ਕੀਤੇ ਹਨ।ਕੁਝ ਪੁਲਿਸ ਵਾਲੇ ਵੀ ਸਬੂਤ ਨਸ਼ਟ ਕਰਨ ਲਈ ਦੋਸ਼ੀ ਪਾਏ ਗਏ ਹਨ।ਪਰ ਕਠੂਆ ਦੀ ਹਿੰਦੂ ਕਮਿਊਨਟੀ ਦੋਸ਼ ਲਗਾ ਰਹੀ ਹੈ ਕਿ ਇਸ ਵਿੱਚ ਹਿੰਦੂ ਆਗੂਆ ੰਨੂੰੂ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ।ਕਿਉਂਕਿ ਦੋਸ਼ੀ ਪਾਏ ਲੋਕ ਡੋਗਰਾ(ਹਿੰਦੂ) ਕਮਿਊਨਟੀ ਦੇ ਹਨ ਤੇ ਬਲਾਤਕਾਰ ਦਾ ਸ਼ਿਕਾਰ ਬੱਚੀ ਮੁਸਲਮਾਨ ਹੈ।ਇਸ ਕੇਸ ਦੀ ਭਾਰਤ ਵਿੱਚ ਹੀ ਨਹੀਂ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ।ਜੰਮੂ ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਇਸ ਸਾਲ ਜਨਵਰੀ ‘ਚ ਅੱਠ ਸਾਲ ਦੀ ਮਾਸੂਮ ਬੱਚੀ ਅਸੀਫਾ ਨਾਲ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ ‘ਚ ਚਾਰ ਮਹੀਨੇ ਬਾਅਦ ਹੁਣ ਪੁਲਸ ਨੇ ਅੱਠ ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਦੋਸ਼ੀਆਂ ਦੇ ਖਿਲਾਫ ਪੁਲਸ ਦੀ ਇਹ ਚਾਰਜਸ਼ੀਟ ਦੱਸਦੀ ਹੈ ਕਿ ਮਾਸੂਮ ਬੱਚੀ ਨਾਲ ਕਿਸ ਹੱਦ ਤੱਕ ਦਰਿੰਦਗੀ ਕੀਤੀ ਗਈ।
ਦਰਿੰਦਗੀ ਦੀ ਇਸ ਚਾਰਜਸ਼ੀਟ ਮੁਤਾਬਕ, ਇਸ ਪੂਰੇ ਘਟਨਾਗ੍ਰਸਤ ਦਾ ਮਾਸਟਰਮਾਈਂਡ ਸੰਜੀ ਰਾਮ ਨੂੰ ਦੱਸਿਆ ਗਿਆ ਹੈ। ਬਕਰਵਾਲ ਭਾਈਚਾਰੇ ਦੀ ਇਸ ਮਾਸੂਮ ਬੱਚੀ ਨੂੰ ਅਗਵਾ, ਰੇਪ ਅਤੇ ਹੱਤਿਆ ਇਲਾਕੇ ਤੋਂ ਇਸ ਘੱਟ ਗਿਣਤੀ ਵਾਲੇ ਭਾਈਚਾਰੇ ਨੂੰ ਹਟਾਉਣ ਦੀ ਇਕ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਸੀ।
15 ਪੰਨਿਆਂ ਦੀ ਇਸ ਚਾਰਜਸ਼ੀਟ ‘ਚ ਰਾਸਨਾ ਪਿੰਡ ‘ਚ ਦੇਵੀਸਥਾਨ, ਮੰਦਰ ਦੇ ਸੇਵਾਦਾਰ ਸੰਜੀ ਨੂੰ ਮੁੱਖ ਸਾਜਿਸ਼ਕਰਤਾ ਦੱਸਿਆ ਗਿਆ ਹੈ। ਮਾਸਟਰਮਾਈਂਡ ਸੰਜੀ ਭਾਈਚਾਰੇ ਨੂੰ ਹਟਾਉਣ ਲਈ ਇਸ ਘਿਣੌਨੇ ਕੰਮ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਇਸ ਲਈ ਆਪਣੇ ਨਾਬਾਲਿਕ ਭਤੀਜੇ ਅਤੇ ਹੋਰ 6 ਲੋਕਾਂ ਨੂੰ ਲਗਾਤਾਰ ਭੜਕਾ ਰਿਹਾ ਸੀ।ਪੁਲਸ ਮੁਤਾਬਕ, ਸਾਜਿਸ਼ਕਰਤਾ ਸੰਜੀ ਨਾਲ ਵਿਸ਼ੇਸ਼ ਪੁਲਸ ਅਧਿਕਾਰੀ ਦੀਪਕ ਖਜੂਰੀਆ ਅਤੇ ਸੁਰੇਂਦਰ ਵਰਮਾ, ਉਸ ਦੇ ਦੋਸਤ ਪਰਵੇਸ਼ ਕੁਮਾਰ ਉਰਫ ਮਨੂੰ ਭਤੀਜਾ ਰਾਮ ਕਿਸ਼ੋਰ ਅਤੇ ਉਸ ਦਾ ਬੇਟਾ ਵਿਸ਼ਾਲ ਜੰਗੋਤਰਾ ਉਰਫ ਸ਼ਮਾ ਵੀ ਕਥਿਤ ਰੂਪ ‘ਚ ਇਸ ਘਿਣੌਨੇ ਕੰਮ ‘ਚ ਸ਼ਾਮਲ ਰਹੇ।
ਦਾਖਲ ਚਾਰਜਸ਼ੀਟ ‘ਚ ਕਿਹਾ ਗਿਆ ਕਿ ਸਾਜਿਸ਼ਕਰਤਾ ਸੰਜੀ ਬਕਰਵਾਲ ਮੁਸਲਮਾਨ ਭਾਈਚਾਰੇ ਦੇ ਤਹਿਸੀਲ ‘ਚ ਬਸੇਰੇ ਦੇ ਖਿਲਾਫ ਸੀ। ਉਸ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀ ਭੜਕਾਇਆ ਸੀ ਕਿ ਉਹ ਇਨ੍ਹਾਂ ਨੂੰ ਰਹਿਣ ਲਈ ਜ਼ਮੀਨ ਨਾ ਦੇਣ।
ਚਾਰਜਸ਼ੀਟ ‘ਚ ਦਰਿੰਦਗੀ ਦੀ ਇਕ ਹੱਦ ਤੋਂ ਵਧ ਦਿਖਦੀ ਹੈ। ਇਸ ਦੇ ਮੁਤਾਬਕ ਜਦੋਂ ਸਾਰੇ ਦੋਸ਼ੀ ਮਾਸੂਮ ਨਾਲ ਵਾਰ-ਵਾਰ ਰੇਪ ਕਰ ਰਹੇ ਸਨ ਤਾਂ ਇਕ ਵਿਸ਼ਾਲ ਨੇ ਮੇਰਠ ‘ਚ ਪੜ੍ਹਨ ਵਾਲੇ ਆਪਣੇ ਚਚੇਰੇ ਭਰਾ ਨੂੰ ਕਿਹਾ ਕਿ ਜੇਕਰ ਉਹ ‘ਮਜਾ ਲੁੱਟਣਾ ਚਾਹੁੰਦਾ’ ਹੈ ਤਾਂ ਆ ਜਾਵੇ। ਇਨ੍ਹਾਂ ਹੀ ਨਹੀਂ ਚਾਰਜਸ਼ੀਟ ਮੁਤਾਬਕ ਬੱਚੀ ਨੂੰ ਮਾਰਨ ਤੋਂ ਠੀਕ ਪਹਿਲਾਂ ਇਕ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਕੁਝ ਦੇਰ ਲਈ ਰੋਕਿਆ ਕਿਉਂਕਿ ਉਹ ਆਖਰੀ ਵਾਰ ਫਿਰ ਤੋਂ ਰੇਪ ਕਰਨਾ ਚਾਹੁੰਦਾ ਸੀ। ਇਸ ਤੋਂ ਬਾਅਦ ਬਾਕੀ ਦੂਜਿਆਂ ਨੇ ਵੀ ਦੁਬਾਰਾ ਫਿਰ ਤੋਂ ਬੱਚੀ ਨਾਲ ਰੇਪ ਕੀਤਾ।
ਚਾਰਜਸ਼ੀਟ ‘ਚ ਕਿਹਾ ਕਿ ਰੇਪ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਮਾਰਨ ਤੋਂ ਬਾਅਦ ਵੀ ਉਹ ਜ਼ਿੰਦਾ ਨਾ ਰਹੇ ਇਸ ਲਈ ਦੋਸ਼ੀਆਂ ਨੇ ਦੁਬਾਰਾ ਮਾਸੂਮ ਦੇ ਸਿਰ ‘ਤੇ ਪੱਥਰ ਨਾਲ ਵਾਰ ਕੀਤੇ। ਬਾਅਦ ‘ਚ ਮਾਮਲੇ ਨੂੰ ਦਬਾਉਣ ਲਈ ਪੁਲਸ ਕਰਮੀਆਂ ਨੂੰ 1.5 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ।ਦੋਸ਼ੀਆਂ ‘ਚ ਰਾਮ, ਉਸ ਦਾ ਬੇਟਾ ਵਿਸ਼ਾਲ, ਸਬ-ਇੰਸਪੈਕਟਰ ਆਨੰਦ ਦੱਤਾ, 2 ਵਿਸ਼ੇਸ਼ ਪੁਲਸ ਅਧਿਕਾਰੀ ਦੀਪਕ ਖਜੂਰੀਆ ਅਤੇ ਸੁਰੇਂਦਰ ਵਰਮਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਸਥਾਨਕ ਨਾਗਰਿਕ ਪ੍ਰਵੇਸ਼ ਕੁਮਾਰ ਸ਼ਾਮਲ ਹਨ। ਇਨ੍ਹਾਂ ‘ਤੇ ਮਾਮਲੇ ਨੂੰ ਦਬਾਉਣ ‘ਤੇ ਵੱਖ-ਵੱਖ ਧਾਰਾਵਾਂ ਦਰਜ ਹਨ।
ਉਧਰ, ਇਹ ਚਾਰਜਸ਼ੀਟ ਸਾਹਮਣੇ ਆਉਣ ਤੋਂ ਬਾਅਦ ਪ੍ਰਦੇਸ਼ ‘ਚ ਤਣਾਅ ਵਧ ਗਿਆ ਹੈ। ਨਾਲ ਹੀ ਕੁਝ ਵਕੀਲਾਂ ਨੇ ਚਾਰਜਸ਼ੀਟ ‘ਤੇ ਸਵਾਲ ਚੁੱਕਦੇ ਹੋਏ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਚਾਰਜਸ਼ੀਟ ਦਾਖਲ ਕਰਨ ਪਹੁੰਚੀ ਕ੍ਰਾਈਮ ਬ੍ਰਾਂਚ ਟੀਮ ਨੂੰ ਵੀ ਵਕੀਲਾਂ ਦੇ ਇਸ ਸਮੂਹ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਪਰਿਵਾਰ ਦੇ ਵਕੀਲ ਡੀ.ਐੈੱਸ ਰਾਜਾਵਤ ਨੇ ਸਥਾਨਕ ਵਕੀਲਾਂ ਅਤੇ ਜੰਮੂ-ਕਸ਼ਮੀਰ ਹਾਈਕੋਰਟ ‘ਚ ਬਾਰ ਐਸੋਸੀਏਸ਼ਨ ਪ੍ਰਧਾਨ ਬੀ.ਐੈੱਸ. ਸਲਾਠੀਆ ‘ਤੇ ਕੇਸ ਨਾ ਲ਼ੜਨ ਲਈ ਧਮਕੀ ਦੇਣ ਅਤੇ ਚਾਰਜਸ਼ੀਟ ਫਾਈਲ ਕਰਨ ਤੋਂ ਰੋਕਣ ਦਾ ਦੋਸ਼ ਲਗਾਇਆ ਹੈ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ