ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਬਠਿੰਡਾ ਟੀਚਰ ਹੋਮ ਵਿਖੇ ਮਾਸਟਰ ਕਾਡਰ 4161 ਦੀ ਦੂਜੀ ਲਿਸਟ ਦੇ ਉਮੀਦਵਾਰਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ। ਮਾਸਟਰ ਕਾਡਰ 4161 ਦੂਜੀ ਲਿਸਟ ਉਮੀਦਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਸਟਰ ਕਾਡਰ 4161 ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਵਿਚ ਭੇਜਿਆ ਜਾਵੇ। ਯੂਨੀਅਨ ਆਗੂ ਸੁਖਜਿੰਦਰ ਸਿੰਘ ਨੇ ਕਿਹਾ ਕਿ ਮਾਸਟਰ ਕਾਡਰ ਭਰਤੀ ਦਾ ਇਸ਼ਤਿਹਾਰ 2021 ਵਿਚ ਆਇਆ ਸੀ ਪਰ ਭਰਤੀ ਅਜੇ ਵੀ ਵਿਚਕਾਰ ਹੀ ਲਟਕ ਰਹੀ ਹੈ। 9 ਮਈ 2023 ਤੋਂ ਸਰਕਾਰ ਨੇ ਮਾਸਟਰ ਕਾਡਰ 4161 ਭਰਤੀ ਦੀ ਪਹਿਲੀ ਲਿਸਟ ਵਾਲੇ ਉਮੀਦਵਾਰਾਂ ਨੂੰ ਲਿਸਟ ਜਾਰੀ ਕਰਕੇ ਸਕੂਲਾਂ ਵਿਚ ਭੇਜ ਦਿੱਤਾ ਹੈ, ਪਰ ਅੱਜ 4 ਮਹੀਨਿਆਂ ਤੋਂ ਵੱਧ ਸਮਾਂ ਬੀਤਣ ‘ਤੇ ਵੀ ਉਡੀਕ ਸੂਚੀ ਵਾਲੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਨਹੀਂ ਕੀਤੀ ਗਈ। ਪਰਵੀਨ ਕੌਰ ਬਠਿੰਡਾ ਅਤੇ ਸਤਵੀਰ ਕੌਰ ਤਲਵੰਡੀ ਸਾਬੋ ਨੇ ਕਿਹਾ ਕਿ 30 ਅਗਸਤ 2023 ਨੂੰ ਯੂਨੀਅਨ ਆਗੂਆਂ ਦੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਚੰਡੀਗੜ੍ਹ ਵਿਖੇ ਹੋਈ ਸੀ, ਜਿੱਥੇ ਭਰੋਸਾ ਮਿਲਿਆ ਕਿ 10 ਦਿਨਾਂ ਵਿਚ ਵਿਚ ਦੂਜੀ ਲਿਸਟ ਜਾਰੀ ਕਰਕੇ ਸਾਰੇ ਉਮੀਦਵਾਰਾਂ ਨੂੰ ਸਕੂਲਾਂ ਵਿਚ ਭੇਜ ਦਿੱਤਾ ਜਾਵੇਗਾ। ਪਰ ਅੱਜ 14 ਦਿਨਾਂ ਬਾਅਦ ਵੀ ਦੂਜੀ ਸੂਚੀ ਜਾਰੀ ਨਹੀਂ ਕੀਤੀ ਤੇ ਉਡੀਕ ਸੂਚੀ ਵਾਲੇ ਉਮੀਦਵਾਰ ਮਾਨਸਿਕ ਤਣਾਅ ਵਿਚੋਂ ਗੁਜਰ ਰਹੇ ਹਨ। ਯੂਨੀਅਨ ਆਗੂਆਂ ਨੇ ਦੱਸਿਆ ਕਿ 4161 ਦੇ ਵੱਖ ਵੱਖ ਵਿਸ਼ਿਆਂ ਦੀਆਂ ਬਹੁਤ ਸਾਰੀਆਂ ਪੋਸਟਾਂ ਡੀ ਰਿਜ਼ਰਵ ਹੋਣ ਤੋਂ ਰਹਿੰਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰਹਿੰਦੀਆਂ ਸਾਰੀਆਂ ਪੋਸਟਾਂ ਡੀ ਰਿਜ਼ਰਵ ਕਰਕੇ ਇਕ ਇਕ ਸੀਟ ਕਲੀਅਰ ਕਰਕੇ ਦੂਜੀ ਲਿਸਟ ਜਾਰੀ ਕੀਤੀ ਜਾਵੇ, ਤਾਂ ਕਿ ਵੱਧ ਤੋਂ ਵੱਧ ਉਮੀਦਵਾਰ ਦੂਜੀ ਲਿਸਟ ਵਿਚ ਹੀ ਕਲੀਅਰ ਹੋ ਕੇ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਦੇ ਸਕਣ। ਉਨ੍ਹਾਂ ਕਿਹਾ ਕਿ ਜੇਕਰ 4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਨਹੀਂ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਜਲਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਦੇ ਗੇਟ ‘ਤੇ ਗੰਭੀਰਪੁਰ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਗੁਰਪ੍ਰਰੀਤ ਸਿੰਘ, ਸਤਵੀਰ ਕੌਰ, ਸ਼ਰਦਜੀਤ ਸਿੰਘ, ਪਰਵੀਨ ਕੌਰ, ਨਰਪਿੰਦਰ ਕੌਰ , ਸਿਮਰਪ੍ਰਰੀਤ ਕੌਰ , ਸੁਖਜਿੰਦਰ ਸਿੰਘ, ਨਵਦੀਪ ਕੌਰ ਅਤੇ ਹਰਪ੍ਰਰੀਤ ਸਿੰਘ ਆਦਿ ਮੈਂਬਰ ਵੀ ਸ਼ਾਮਲ ਹੋਏ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


