ਬਠਿੰਡਾ ਵਿਚ ਮਾਈਨਿੰਗ ਮਾਫ਼ੀਆ ਦੀ ਕਵਰੇਜ ਕਰਨ ਗਈ ਨਿਊਜ਼ 18 ਦੀ ਟੀਮ ਉਤੇ ਮਾਫੀਆ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪੱਤਰਕਾਰ ਨੀਰਜ ਬਾਲੀ ਤੇ ਕੈਮਰਾਮੈਨ ਦੇ ਸਿਰ ਵਿਚ ਸੱਟਾਂ ਵੱਜੀਆਂ ਹਨ। ਮਾਫ਼ੀਆ ਨੇ ਪੱਤਰਕਾਰਾਂ ਦੇ ਕੈਮਰੇ ਵੀ ਤੋੜ ਦਿੱਤੇ। ਚਾਰ ਪੱਤਰਕਾਰਾਂ ਦੀ ਟੀਮ ਬਠਿੰਡੇ ਵਿਚ ਸ਼ਰੇਆਮ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਕਵਰੇਜ ਕਰਨ ਗਈ ਸੀ।
ਟੀਮ ਉਤੇ ਅਚਾਨਕ ਮਾਫੀਆ ਨੇ ਹਮਲਾ ਕਰ ਦਿੱਤਾ। ਪੁਲਿਸ ਨੂੰ ਫੋਨ ਕਰਨ ਤੋਂ ਬਾਅਦ ਵੀ ਕੋਈ ਅਧਿਕਾਰੀ ਮੌਕੇ ਉਤੇ ਨਾ ਪੁੱਜਾ। ਪੱਤਰਕਾਰ ਲਹੂ ਲੁਹਾਨ ਹੋਏ ਕਾਫੀ ਦੇਰ ਘਟਨਾ ਵਾਲੀ ਥਾਂ ਉਤੇ ਹੀ ਬੈਠ ਰਹੇ ਪਰ ਕੋਈ ਉਨ੍ਹਾਂ ਦੀ ਮਦਦ ਲਈ ਨਾ ਆਇਆ। ਕਾਫੀ ਦੇਰ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੋਵਾਂ ਪੱਤਰਕਾਰਾਂ ਦੇ ਸਿਰ ਵਿਚ ਸੱਟਾਂ ਵੱਜੀਆਂ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਪੱਤਰਕਾਰ ਨੀਰਜ ਬਾਲੀ ਨੇ ਮਾਫ਼ੀਆ ਦਾ ਪਰਦਾਫਾਸ਼ ਕੀਤਾ ਸੀ ਜਿਸ ਪਿੱਛੋਂ ਫੋਨ ਉਤੇ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ