ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਹਲਕਾ ਪਾਇਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਗ ਕਮੇਟੀ ਦਾ ਮੈਂਬਰ ਚੁਣੇ ‘ਤੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੇ ਗ੍ਹਿ ਵਿਖੇ ਹਲਕਾ ਪਾਇਲ ਦੀ ਲੀਡਰਸ਼ਿਪ ਦੀ ਹਾਜ਼ਰੀ ‘ਚ ਸਨਮਾਨ ਕੀਤਾ ਗਿਆ।
ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਤੇ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਜਥੇ. ਸਹਾਰਨ ਮਾਜਰਾ ਨੇ ਹਮੇਸ਼ਾ ਨਿੱਜੀ ਹਿੱਤਾਂ ਨੂੰ ਪਾਸੇ ਰੱਖ ਕੇ ਪਾਰਟੀ, ਪੰਥ ਤੇ ਲੋਕ ਸੇਵਾ ਨੂੰ ਪਹਿਲ ਦਿੱਤੀ ਹੈ ਜਿਸ ਲਈ ਪਾਰਟੀ ਵੀ ਹਮੇਸ਼ਾ ਅਜਿਹੇ ਆਗੂਆਂ ਦਾ ਮਾਣ ਦਿੰਦੀ ਹੈ। ਉਨ੍ਹਾਂ ਕਿਹਾ ਜਥੇ. ਸਹਾਰਨ ਮਾਜਰਾ ਦਾ ਪਾਰਟੀ ਲਈ ਸਮਰਪਣ ਹੋਰਨਾਂ ਲਈ ਪੇ੍ਰਰਣਾ ਸਰੋਤ ਹੈ। ਇਸ ਮੌਕੇ ਸਰਕਲ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਚੇਅਰਮੈਨ ਪਿ੍ਰਤਪਾਲ ਸਿੰਘ ਝੱਮਟ, ਚੇਅਰਮੈਨ ਸ਼ਿਵਰਾਜ ਸਿੰਘ ਜੱਲ੍ਹਾ, ਜਥੇ. ਜਸਵੀਰ ਸਿੰਘ ਨਿਜ਼ਾਮਪੁਰ, ਜਥੇ. ਜੋਰਾ ਸਿੰਘ ਸਹਾਰਨ ਮਾਜਰਾ, ਬੇਅੰਤ ਸਿੰਘ ਪੰਧੇਰ ਖੇੜੀ, ਰਣਜੀਤ ਸਿੰਘ ਮਦਨੀਪੁਰ, ਭਿੰਦਰ ਸਿੰਘ, ਪੰਚ ਸਿਕੰਦਰ ਸਿੰਘ, ਟਹਿਲ ਸਿੰਘ, ਝਲਮਣ ਸਿੰਘ, ਦਰਸ਼ਨ ਸਿੰਘ ਖਾਲਸਾ, ਹਰਜਿੰਦਰ ਸਿੰਘ, ਸਿਕੰਦਰ ਸਿੰਘ, ਕਿਰਪਾਲ ਸਿੰਘ, ਜਗਤਾਰ ਸਿੰਘ, ਬੁੱਧ ਸਿੰਘ, ਮੇਜਰ ਸਿੰਘ, ਸਿੰਦਰ ਸਿੰਘ ਆਦਿ ਹਾਜ਼ਰ ਸਨ।


