ਭਾਰਤ ਵਿੱਚ ਸਿਆਸੀ ਲੀਡਰਾਂ ਦੀ ਜਾਇਦਾਦ 500 ਫੀਸਦੀ ਵਧੀ, ਸਰਕਾਰ ਪਾ ਰਹੀ ਪਰਦਾ!

ਨਵੀਂ ਦਿੱਲੀ: ਦੋ ਚੋਣਾਂ ਦੇ ਵਕਫੇ ਵਿੱਚ ਸਿਆਸੀ ਲੀਡਰਾਂ ਦੀ ਜਾਇਦਾਦ 500 ਫੀਸਦੀ ਵਧ ਗਈ ਪਰ ਕੇਂਦਰ ਸਰਕਾਰ ਇਸ ਨੂੰ ਬੇਪਰਦ ਨਹੀਂ ਹੋਣ ਦੇਣਾ ਚਾਹੁੰਦੀ। ਇਸ ਕਰਕੇ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਝਾੜ ਪਾਈ ਹੈ। ਕੋਰਟ ਨੇ ਸਰਕਾਰ ਨੂੰ ਇਹ ਵੀ ਨਿਰਦੇਸ਼ ਦਿੱਤੇ ਸੀ ਕਿ ਉਹ ਅਦਾਲਤ ਸਾਹਮਣੇ ਇਸ ਬਾਰੇ ਜ਼ਰੂਰੀ ਜਾਣਕਾਰੀ ਰੱਖੇਗੀ ਪਰ ਕੇਂਦਰ ਦੇ ਰੁਖ਼ ਤੋਂ ਅਦਲਾਤ ਖਫਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਉਹ ਚੋਣ ਸੁਧਾਰਾਂ ਖਿਲਾਫ ਨਹੀਂ ਪਰ ਉਸ ਨੇ ਜ਼ਰੂਰੀ ਵੇਰਵਾ ਪੇਸ਼ ਨਹੀਂ ਕੀਤਾ ਹੈ। ਇੱਥੋਂ ਤੱਕ ਕਿ ਕੇਂਦਰੀ ਡਾਇਰੈਕਟ ਕਰ ਬੋਰਡ (ਸੀ.ਬੀ.ਡੀ.ਟੀ.) ਨੇ ਅਦਾਲਤ ਵਿੱਚ ਜੋ ਹਲਫ਼ਨਾਮੇ ਰਾਹੀਂ ਦਿੱਤੀ ਹੈ, ਉਹ ਜਾਣਕਾਰੀ ਅਧੂਰੀ ਹੈ।

ਜਸਟਿਸ ਜੇ ਚੈਲਮੇਸ਼ਸ ਅਤੇ ਜਸਟਿਸ ਐਸ ਅਬਦੁਲ ਨਜੀਰ ਦੀ ਪੀਠ ਨੇ ਕਿਹਾ, ‘ਸੀ.ਬੀ.ਡੀ.ਟੀ. ਹਲਫ਼ਨਾਮੇ ਵਿੱਚ ਸੂਚਨਾ ਅਧੂਰੀ ਹੈ। ਕੀ ਇਹ ਭਾਰਤ ਸਰਕਾਰ ਦਾ ਰੁਖ਼ ਹੈ? ‘ਤੁਸੀਂ ਹੁਣ ਤੱਕ ਕੀ ਕੀਤਾ?’ ਬੈਂਚ ਨੇ ਕਿਹਾ, “ਸਰਕਾਰ ਕਹਿ ਰਹੀ ਹੈ ਕਿ ਉਹ ਕੁਝ ਸੁਧਾਰਾਂ ਦੇ ਖਿਲਾਫ ਨਹੀਂ ਹੈ। ਜ਼ਰੂਰੀ ਜਾਣਕਾਰੀ ਅਦਾਲਤ ਦੇ ਰਿਕਾਰਡ ਵਿੱਚ ਹੋਣੀ ਚਾਹੀਦਾ ਹੈ। ਅਦਾਲਤ ਨੇ ਸਰਕਾਰ ਨੂੰ 12 ਸਤੰਬਰ ਤਕ ਇਸ ਸਬੰਧੀ ਵਿਆਪਕ ਹਲਫਨਾਮਾ ਪੇਸ਼ ਕਰਨ ਲਈ ਕਿਹਾ।

ਸੁਪਰੀਮ ਕੋਰਟ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲੇ ਦੌਰਾਨ ਉਮੀਦਵਾਰਾਂ ਦੀ ਆਮਦਨ ਦੇ ਸਰੋਤ ਨੂੰ ਖੁਲਾਸੇ ਦੀ ਮੰਗ ਕਰਨ ਵਾਲੇ ਪਟੀਸ਼ਨ ‘ਤੇ ਸੁਣਵਾਈ ਕਰ ਰਹੇ ਸੀ। ਇਸ ਸਬੰਧੀ ਦਲੀਲ ਅਧੂਰੀ ਹੈ ਤੇ ਕੱਲ੍ਹ ਵੀ ਜਾਰੀ ਰਹਿਣਗੇ। ਸੁਣਵਾਈ ਦੌਰਾਨ, ਕੇਂਦਰ ਵੱਲ ਆਉਣ ਵਾਲੇ ਵਕੀਲ ਨੇ ਕਿਹਾ ਕਿ ਆਜ਼ਾਦ ਤੇ ਨਿਰਪੱਖ ਚੋਣ ਦੇਸ਼ ਦੇ ਲੋਕਤੰਤਰ ਢਾਂਚੇ ਦਾ ਇਕਸਾਰ ਹਿੱਸਾ ਹੈ। ਉਹ ਇਸ ਸਬੰਧੀ ਉੱਚ ਅਦਾਲਤ ਦੇ ਕਿਸੇ ਵੀ ਨਿਰਦੇਸ਼ ਦਾ ਸਵਾਗਤ ਕਰਨਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.