ਨਵੀਂ ਦਿੱਲੀ:-ਬੇਸ਼ੱਕ ਬਲਾਤਕਾਰ ਦੇ ਵਿਰੁੱਧ ਹਾਲੀਆ ਸਾਲਾਂ ‘ਚ ਸਖਤ ਕਾਨੂੰਨ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹੋਣ ਪਰ ਅੰਕੜਿਆਂ ‘ਤੇ ਨਜ਼ਰ ਮਾਰਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਸਖਤ ਕਾਨੂੰਨਾਂ ਦੇ ਬਾਵਜੂਦ ਬਲਾਤਕਾਰ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਅਜਿਹੀ ਹਾਲਤ ‘ਚ ਇਹ ਅੰਕੜੇ ਕਾਨੂੰਨ ਅਤੇ ਮਹਿਲਾ ਸੁਰੱਖਿਆ ਦੇ ਤਮਾਮ ਦਾਅਵਿਆਂ ਦਾ ਮਜ਼ਾਕ ਉਡਾਉਂਦੇ ਪ੍ਰਤੀਤ ਹੁੰਦੇ ਹਨ। ਇੰਨਾ ਹੀ ਨਹੀਂ, ਬਲਾਤਕਾਰ ਦੀਆਂ ਸ਼ਿਕਾਰ ਸਿਰਫ ਹਰ ਉਮਰ ਦੀਆਂ ਭਾਰਤੀ ਔਰਤਾਂ ਹੀ ਨਹੀਂ ਹੋ ਰਹੀਆਂ ਹਨ, ਸਗੋਂ ਭਾਰਤ ਆਈਆਂ ਵਿਦੇਸ਼ੀ ਔਰਤਾਂ ਦੇ ਨਾਲ ਵੀ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।
ਹਾਲ ਹੀ ‘ਚ ਵਿਦੇਸ਼ੀ ਔਰਤਾਂ ਦੇ ਨਾਲ ਹੋਈਆਂ ਬਲਾਤਕਾਰ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਜਾਵੇ ਤਾਂ ਹਿਮਾਚਲ ਪ੍ਰਦੇਸ਼ ਦੇ ਲੋਕਪ੍ਰਿਯ ਹਿਲ ਸਟੇਸ਼ਨ ਮਨਾਲੀ ‘ਚ ਕੁਝ ਹੀ ਮਹੀਨਿਆਂ ‘ਚ ਦੂਜੀ ਵਿਦੇਸ਼ੀ ਔਰਤ ਨਾਲ ਬਲਾਤਕਾਰ ਹੋਇਆ ਹੈ।
ਇਕ ਰਿਸਰਚ ਗਰੁੱਪ ਦੇ ਨਾਲ ਮਨਾਲੀ ਪਹੁੰਚੀ 33 ਸਾਲਾ ਰੂਸੀ ਔਰਤ ਨਾਲ 2 ਮਰਦਾਂ ਨੇ ਗੈਂਗਰੇਪ ਕੀਤਾ। ਆਪਣੀ ਸ਼ਿਕਾਇਤ ‘ਚ ਉਸ ਨੇ ਦੱਸਿਆ ਕਿ ਬਲਾਤਕਾਰੀਆਂ ਨੇ ਉਸ ਨੂੰ ਗੈਸਟ ਹਾਊਸ ਤਕ ਛੱਡਣ ਆਏ ਇਕ ਸਥਾਨਕ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਖਿੱਚ ਕੇ ਆਪਣੀ ਕਾਰ ‘ਚ ਬਿਠਾ ਕੇ ਇਕ ਅਣਜਾਣ ਜਗ੍ਹਾ ਲਿਜਾ ਕੇ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਇਸੇ ਸਾਲ ਮਈ ‘ਚ ਇਕ ਜਾਪਾਨੀ ਔਰਤ ਦੇ ਨਾਲ ਮਨਾਲੀ ‘ਚ ਹੀ ਇਕ ਸਥਾਨਕ ਟੈਕਸੀ ਡਰਾਈਵਰ ਨੇ ਬਲਾਤਕਾਰ ਕੀਤਾ ਸੀ।
ਮਈ ‘ਚ ਹੀ ਡਿਪ੍ਰੈਸ਼ਨ ਦਾ ਇਲਾਜ ਕਰਵਾਉਣ ਲਈ ਕੇਰਲ ਆਈ ਇਕ ਆਇਰਿਸ਼ ਔਰਤ ਦੀ ਬੇਹੱਦ ਜ਼ਾਲਿਮਾਨਾ ਅਤੇ ਅਣਮਨੁੱਖੀ ਢੰਗ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ। ਪੁਲਸ ਦਾ ਕਹਿਣਾ ਹੈ ਕਿ ਕੇਰਲ ਦੇ ਇਕ ਲੋਕਪ੍ਰਿਯ ਆਯੁਰਵੈਦਿਕ ਸੈਂਟਰ ‘ਚ ਡਿਪ੍ਰੈਸ਼ਨ ਦੇ ਇਲਾਜ ਲਈ ਆਈ 33 ਸਾਲਾ ਲੀਗਾ ਨਾਂ ਦੀ ਇਸ ਔਰਤ ਨੂੰ 2 ਸਥਾਨਕ ਮਰਦਾਂ ਨੇ ਬਹਿਲਾ ਕੇ ਧੋਖੇ ਨਾਲ ਪਹਿਲਾਂ ਨਸ਼ਾ ਦੇ ਕੇ ਬਲਾਤਕਾਰ ਕੀਤਾ ਅਤੇ ਫਿਰ ਵਿਰੋਧ ਕਰਨ ‘ਤੇ ਸਿਰ ਕੱਟਣ ਤੋਂ ਬਾਅਦ ਉਸ ਦੀ ਲਾਸ਼ ਨੂੰ ਜੰਗਲ ‘ਚ ਉਲਟਾ ਲਟਕਾ ਦਿੱਤਾ ਸੀ।
ਜੂਨ ‘ਚ ਦਿੱਲੀ ਵਿਚ ਕੈਨੇਡਾ ਦੀ ਇਕ ਔਰਤ ਨੂੰ ਨਸ਼ੇ ਵਾਲਾ ਪਦਾਰਥ ਖੁਆ ਕੇ ਉਸ ਨਾਲ ਬਲਾਤਕਾਰ ਤੋਂ ਬਾਅਦ ਉਸ ਨੂੰ ਏਮਜ਼ ਦੇ ਬਾਹਰ ਸੁੱਟ ਕੇ ਅਪਰਾਧੀ ਫਰਾਰ ਹੋ ਗਿਆ ਸੀ। ਜੂਨ ‘ਚ ਹੀ ਕੀਨੀਆ ਦੀ ਇਕ ਔਰਤ ਨੂੰ ਲਿਫਟ ਦੇਣ ਦੇ ਬਹਾਨੇ ਗੁੜਗਾਓਂ ਦੇ 5 ਵਿਅਕਤੀਆਂ ਨੇ ਗੈਂਗਰੇਪ ਕੀਤਾ ਸੀ।
ਜੁਲਾਈ ‘ਚ ਮੁੰਬਈ ਦਰਸ਼ਨ ਦੌਰਾਨ 37 ਸਾਲਾ ਇਤਾਲਵੀ ਔਰਤ ਨਾਲ ਟੂਰਿਸਟ ਗਾਈਡ ਨੇ ਟੈਕਸੀ ‘ਚ ਹੀ ਬਲਾਤਕਾਰ ਕੀਤਾ। ਜੁਲਾਈ ‘ਚ ਤਾਮਿਲਨਾਡੂ ਦੇ ਧਾਰਮਿਕ ਨਗਰ ਤਿਰੂਵੰਨਾਮਲਈ ‘ਚ ਘੁੰਮਣ ਲਈ ਆਈ ਇਕ ਅਮਰੀਕੀ ਔਰਤ ਨਾਲ ਕੁਝ ਲੋਕਾਂ ਨੇ ਗੈਂਗਰੇਪ ਕੀਤਾ ਤੇ ਉਸ ਨੂੰ ਤਸੀਹੇ ਵੀ ਦਿੱਤੇ ਗਏ ਸਨ। ਉਸ ਦੇ ਚਿਹਰੇ, ਹੱਥਾਂ ਤੇ ਸਰੀਰ ‘ਤੇ ਕਈ ਜਗ੍ਹਾ ਕੱਟ ਦੇ ਨਿਸ਼ਾਨ ਵੀ ਸਨ।
ਇਹ ਵੀ ਇਕ ਤ੍ਰਾਸਦੀ ਹੀ ਹੈ ਕਿ ਇਕ ਪਾਸੇ ਵਿਦੇਸ਼ੀ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਦਕਿ ਦੂਜੇ ਪਾਸੇ ਕੇਂਦਰੀ ਸੈਰ-ਸਪਾਟਾ ਮੰਤਰੀ ਕੇ. ਜੀ. ਐਲਫੋਂਸ ਦਾ ਕਹਿਣਾ ਹੈ ਕਿ ਭਾਰਤ ਨੂੰ 2020 ਤਕ 2 ਕਰੋੜ ਵਿਦੇਸ਼ੀ ਸੈਲਾਨੀਆਂ ਦਾ ਟੀਚਾ ਰੱਖਣਾ ਚਾਹੀਦਾ ਹੈ।ਪਰ ਸਵਾਲ ਉੱਠਦਾ ਹੈ ਕਿ ਜਦੋਂ ਤਕ ਭਾਰਤ ‘ਚ ਵਿਦੇਸ਼ੀ ਔਰਤਾਂ ਨਾਲ ਘਿਨੌਣੇ ਬਲਾਤਕਾਰ ਦੀਆਂ ਇਕ ਤੋਂ ਬਾਅਦ ਇਕ ਘਟਨਾਵਾਂ ਹੁੰਦੀਆਂ ਰਹਿਣਗੀਆਂ ਤਾਂ ਭਲਾ ਉਹ ਕਿਸ ਤਰ੍ਹਾਂ ਇਸ ਟੀਚੇ ਨੂੰ ਹਾਸਿਲ ਕਰਨ ਬਾਰੇ ਸੋਚ ਸਕਦੇ ਹਨ। ਅਜਿਹੀਆਂ ਘਟਨਾਵਾਂ ਕਾਰਨ ਹੀ ਵਿਦੇਸ਼ੀ ਦੂਤਘਰ ਆਪਣੇ ਨਾਗਰਿਕਾਂ ਨੂੰ ਭਾਰਤ ‘ਚ ਪ੍ਰਵਾਸ ਦੌਰਾਨ ਬਹੁਤ ਜ਼ਿਆਦਾ ਚੌਕਸੀ ਵਰਤਣ ਦੀ ਹਦਾਇਤ ਦਿੰਦੇ ਰਹੇ ਹਨ। ਅਜਿਹੇ ਮਾਹੌਲ ‘ਚ ਵਿਦੇਸ਼ੀ ਸੈਲਾਨੀਆਂ ‘ਚ ਡਰ ਦਾ ਮਾਹੌਲ ਬਣਨਾ ਸੁਭਾਵਿਕ ਹੈ। ਵਿਦੇਸ਼ੀਆਂ ਨਾਲ ਬਲਾਤਕਾਰ ਦੇ ਜ਼ਿਆਦਾਤਰ ਮਾਮਲਿਆਂ ‘ਚ ਇਹ ਗੱਲ ਵੀ ਨਜ਼ਰ ਆਉਂਦੀ ਹੈ ਕਿ ਉਨ੍ਹਾਂ ਨੂੰ ਵੀ ਬੇਹੱਦ ਘੱਟ ਮਾਮਲਿਆਂ ‘ਚ ਹੀ ਨਿਆਂ ਮਿਲਦਾ ਹੈ। ਜ਼ਿਆਦਾਤਰ ਅਜਿਹੇ ਮਾਮਲਿਆਂ ‘ਚ ਮੁਲਜ਼ਮ ਬਰੀ ਹੋ ਜਾਂਦੇ ਹਨ ਕਿਉਂਕਿ ਵਿਦੇਸ਼ੀ ਪੱਖ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਵਾਰ-ਵਾਰ ਕੋਰਟ ‘ਚ ਸੁਣਵਾਈ ਲਈ ਮੌਜੂਦ ਰਹਿਣ। ਉਨ੍ਹਾਂ ਦਾ ਵੀਜ਼ਾ ਵੀ ਸੀਮਤ ਸਮੇਂ ਲਈ ਹੁੰਦਾ ਹੈ, ਜੋ ਅਕਸਰ ਅਦਾਲਤ ‘ਚ ਕੁਝ ਪੇਸ਼ੀਆਂ ਪੂਰੀਆਂ ਹੁੰਦੇ-ਹੁੰਦੇ ਹੀ ਖਤਮ ਹੋ ਜਾਂਦਾ ਹੈ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ