ਵਿਜੇਵਾੜਾ: ਆਂਧਰਾ ਪ੍ਰਦੇਸ਼ ਦੇ ਗੰਨਾਵਰਮ ਪਿੰਡ ‘ਚ 70 ਸਾਲਾ ਬਜ਼ੁਰਗ ਨੇ ਆਪਣੀ ਕਬਰ ਪੁੱਟ ਕੇ ਜਿੰਦਾ ਦਫਨ ਹੋਣ ਦੀ ਕੋਸ਼ਿਸ਼ ਕੀਤੀ। ਦਰਅਸਲ ਬਜ਼ੁਰਗ ਨੂੰ ਲੱਗ ਰਿਹਾ ਸੀ ਕਿ ਉਹ ਸਵਾਰਥੀ ਤੇ ਬੇਪਰਵਾਹ ਦੇਸ਼ ‘ਚ ਰਹਿ ਰਹੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਜਿਊਣ ਨਾਲੋਂ ਮਰਨਾ ਬਿਹਤਰ ਲੱਗਾ। ਹਾਲਾਂਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਲਿਆ।ਤਥੀਰੈਡੀ ਲਛੀ ਨਾਂ ਦੇ ਬਜ਼ੁਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਆਂਧਰਾ ਪ੍ਰਦੇਸ਼ ਤੇ ਨਾ ਹੀ ਦੇਸ਼ ‘ਚ ਕਿਤੇ ਇਨਸਾਫ ਦੀ ਉਮੀਦ ਹੈ। ਪਾਪੀਆਂ ਦੇ ਦੇਸ਼ ‘ਚ ਰਹਿਣ ਨਾਲੋਂ ਬਜ਼ੁਰਗ ਦੇ ਮਨ ‘ਚ ਖੁਦ ਨੂੰ ਦਫਨ ਕਰਨ ਦਾ ਵਿਚਾਰ ਆਇਆ।
ਪੁਲਿਸ ਮੁਤਾਬਕ ਬਜ਼ੁਰਗ ਨੇ ਪੰਜ ਫੁੱਟ ਕਬਰ ਪੁੱਟ ਲਈ ਸੀ ਤੇ ਉਸ ਨੂੰ ਕਬਰ ‘ਚ ਸਮਾਧੀ ਲਾਉਣ ਤੋਂ ਬਹੁਤ ਹੀ ਮੁਸ਼ਕਲ ਨਾਲ ਰੋਕਿਆ ਗਿਆ। ਉਸ ਨੂੰ ਕਿਹਾ ਗਿਆ ਕਿ ਆਤਮ ਹੱਤਿਆ ਗੁਨਾਹ ਹੈ ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਲਛੀ ਨੇ ਪੁਲਿਸ ਦੀ ਗੱਲ ਮੰਨੀ।
ਲਛੀ 10 ਕਰੋੜ ਦੀ ਜ਼ਮੀਨ ਦੇ ਮਾਲਕ ਹਨ ਤੇ ਉਨ੍ਹਾਂ ਦੀ ਗਿਣਤੀ ਗੁੰਟੁਰ ਜ਼ਿਲ੍ਹੇ ਦੇ ਅਮੀਰਾਂ ‘ਚ ਹੁੰਦੀ ਹੈ। ਪਰਿਵਾਰ ‘ਚ ਪਤਨੀ ਤੇ ਦੋ ਬੇਟੇ ਹਨ ਪਰ ਉਹ ਅਧਿਆਤਮਕ ਕਿਸਮ ਦੇ ਹੋਣ ਕਾਰਨ ਪਿਛਲੇ 10 ਸਾਲਾਂ ਤੋਂ ਖੇਤ ‘ਚ ਝੌਂਪੜੀ ਬਣਾ ਕੇ ਰਹਿ ਰਹੇ ਹਨ ਤੇ ਪਰਿਵਾਰਕ ਮੈਂਬਰ ਇੱਥੇ ਹੀ ਉਨ੍ਹਾਂ ਨੂੰ ਖਾਣਾ ਦੇ ਜਾਂਦੇ ਹਨ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


