ਖੇਡ ਡੈਸਕ, ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੂਜਾ ਟੀ-20 ਮੈਚ ਤਿਰੂਵਨੰਤਪੁਰਮ ਵਿੱਚ ਖੇਡਿਆ ਗਿਆ। ਇਸ ਮੈਸ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 235 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟ੍ਰੇਲੀਆਈ ਟੀਮ 191 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਮੁਕਾਬਲਾ 44 ਦੌੜਾਂ ਨਾਲ ਜਿੱਤ ਲਿਆ।
ਕੰਗਾਰੂ ਟੀਮ ਦੇ ਸਭ ਤੋਂ ਵੱਧ 45 ਦੌੜਾਂ ਮਾਰਕਠ ਸਟੋਈਨਿਸ ਨੇ ਬਣਾਈਆਂ। ਪਿਛਲੇ ਮੈਚ ਵਿੱਚ ਸੈਂਕੜਾ ਲਾਉਣ ਵਾਲੇ ਜੋਸ਼ ਇੰਗਲਿਸ਼ ਸਿਰਫ਼ 2 ਦੌੜਾਂ ਹੀ ਬਣਾ ਸਕੇ ਅਤੇ ਆਊਟ ਹੋ ਗਏ। ਕਪਤਾਨ ਮੈਥਿਊ ਵੈਡ ਨੇ 23 ਗੇਂਦਾਂ ਦਾ ਸਾਹਮਣਾ ਕਰ ਕੇ 42 ਦੌੜਾਂ ਬਣਾਹੀਆ, ਪਰ ਆਪਦੀ ਇਸ ਪਾਰੀ ਨੂੰ ਜਿੱਤ ਵਿੱਚ ਨਾ ਬਦਲ ਸਕੇ।
ਇਸ ਮੈਸ ਵਿੱਚ ਟੀਮ ਇੰਡੀਆ ਦੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ। ਯਸ਼ਸਵੀ ਜੈਸਵਾਲ ਨੇ 53 ਦੌੜਾਂ ਬਣਾਈਆਂ। ਉਸ ਨੇ ਚਾਰ ਚੌਕੇ ਅਤੇ ਦੋ ਛੱਕੇ ਲਾਏ। ਯਸ਼ਸਵੀ ਨਾਥਨ ਨੇ ਜੰਪਾ ਦੇ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਇਸ਼ਾਨ ਕਿਸ਼ਨ ਨੇ ਪਾਰੀ ਨੂੰ ਸੰਭਾਲਿਆ। ਕਿਸ਼ਨ ਨੇ 32 ਗੇਂਦਾਂ ਦਾ ਸਾਹਮਣਾ ਕਰ ਕੇ 52 ਦੌੜਾਂ ਬਣਾਈਆਂ। ਰਿਤੂਰਾਜ ਗਾਇਕਵਾੜ ਨੇ 43 ਗੇਂਦਾਂ ‘ਤੇ 58 ਦੌੜਾਂ ਬਣਾਈਆਂ। ਉੱਥੇ, ਆਖਰ ਵਿੱਚ ਰਿੰਕੂ ਸਿੰਘ ਨੇ 9 ਗੇਂਦਾਂ ‘ਚ ਚਾਰ ਚੌਕੇ ਅਤੇ 2 ਛੱਕੇ ਲਾ ਕੇ 31 ਦੌੜਾਂ ‘ਤੇ ਅਜੇਤੂ ਪਵੇਲੀਅਨ ਪਰਤੇ। ਆਸਟ੍ਰੇਲੀਆ ਲਈ ਨਾਥਨ ਐਲਿਸ ਨੂੰ 3 ਅਤੇ ਸਟੋਈਨਿਸ ਨੂੰ ਇੱਕ ਸਫਲਤਾ ਮਿਲੀ।


