ਸੁਖਦੇਵ ਗਰਗ, ਜਗਰਾਓਂ : ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ਭਾਰਤੀ ਭਾਸ਼ਾ ਉਤਸਵ ਦਿਵਸ ਮਨਾਇਆ ਗਿਆ। ਇਸ ਦੀ ਸ਼ੁੁਰੂਆਤ ਮਾਂ ਸਰਸਵਤੀ ਦੇ ਅਸ਼ੀਰਵਾਦ ਨਾਲ ਕੀਤੀ ਗਈ। ਅਧਿਆਪਕਾ ਤਮੰਨਾ ਨੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਕਿ ਤਾਮਿਲ ਮਹਾਨ ਕਵੀ ਚਿੰਨਾਸਵਾਮੀ ਸੁੁਬਰਾਮਨੀਅਮ ਭਾਰਤੀ ਦਾ ਜਨਮ ਦਿਨ ਭਾਰਤੀ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਉਹ ਇਕ ਮਹਾਨ ਆਜ਼ਾਦੀ ਘੁਲਾਟੀਏ ਤੇ ਸਮਾਜ ਸੁਧਾਰਕ ਸਨ। ਉਹ ਭਾਰਤ ਨੂੰ ਇਕ ਇਕਾਈ ਦੇ ਰੂਪ ‘ਚ ਵੇਖਣ ਤੇ ਬੋਲਣ ਵਾਲੇ ਪਹਿਲੇ ਲੋਕਾਂ ‘ਚੋਂ ਇਕ ਸਨ। ਇਸ ਉਦੇਸ਼ ਲਈ ਖੇਤਰੀ ਭਾਸ਼ਾਵਾਂ ਤੇ ਤਕਨਾਲੋਜੀ ਦੀ ਵਰਤੋਂ ਰਾਹੀਂ ਭਾਸ਼ਾ ਸਿੱਖਣ ਨੂੰ ਉਤਸ਼ਾਹਿਤ ਕਰਨ ਲਈ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਇਸ ਤਿਉਹਾਰ ਨਾਲ ਸਬੰਧਤ ਵੱਖ-ਵੱਖ ਸਰਗਰਮੀਆਂ ‘ਚ ਭਾਗ ਲਿਆ। ਸਭ ਤੋਂ ਪਹਿਲਾਂ ਬੱਚਿਆਂ ਨੇ ਵੱਖ-ਵੱਖ ਭਾਸ਼ਾਵਾਂ ਜਿਸ ਵਿਚ ਸੰਸਕਿ੍ਤ, ਹਿੰਦੀ, ਪੰਜਾਬੀ, ਬਿਹਾਰੀ, ਹਰਿਆਣਵੀ ਆਦਿ ‘ਚ ਸ਼ਲੋਕ, ਗੀਤ ਤੇ ਭਜਨ ਗਾਏ।
ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੇਂਟਿੰਗ ਸਰਗਰਮੀ ‘ਚ ਭਾਗ ਲਿਆ ਤੇ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੇ ਵਿਸ਼ੇਸ਼ ਪਕਵਾਨ ਆਪਣੇ ਘਰਾਂ ਤੋਂ ਤਿਆਰ ਕੀਤੇ। ਅੰਤ ‘ਚ ਪਿੰ੍ਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਅੱਜ ਭਾਰਤ ਨੂੰ ਰਾਸ਼ਟਰੀ ਏਕਤਾ ਦੀ ਲੋੜ ਹੈ।


