ਚੇਨਈ (ਤਾਮਿਲਨਾਡੂ):-17 ਸਾਲ ਦੀ ਸਨੋਲਿਨ ਨੇ ਹਾਲੇ 12ਵੀਂ ਪਾਸ ਹੀ ਕੀਤੀ ਸੀ, ਵਕੀਲ ਬਣਨ ਦੀ ਉਸ ਦੀ ਇੱਛਾ ਸੀ, ਕਿਉਂਕਿ ਸਟਰਲਾਈਟ (ਵੇਦਾਂਤਾ) ਦੇ ਫਲਾਏ ਪ੍ਰਦੂਸ਼ਣ ਕਾਰਨ ਉਸ ਨੇ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਮਰਦੇ ਹੋਏ ਦੇਖਿਆ ਸੀ। ਉਹ ਇਸ ਖਿਲਾਫ਼ ਸੰਘਰਸ਼ ਕਰਨਾ ਚਾਹੁੰਦੀ ਸੀ। ਇਸ ਅੰਦੋਲਨ ‘ਚ ਹਿੱਸਾ ਲੈਣ ਬੀਤੀ 22 ਮਈ ਨੂੰ ਆਪਣੇ ਪਰਵਾਰ ਅਤੇ ਹੋਰ ਮੈਂਬਰਾਂ ਨਾਲ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਣ ਗਈ।
ਤਾਮਿਲਨਾਡੂ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੁਲਸ ਨੂੰ ਉਸ ਤੋਂ ਏਨਾ ਖ਼ਤਰਾ ਸੀ ਕਿ ਉਨ੍ਹਾਂ ਨੂੰ ਆਪਣੇ ਬਚਾਅ ਲਈ ਉਸ ਦੇ ਮੂੰਹ ‘ਚ ਪਿਸਤੌਲ ਪਾ ਕੇ ਗੋਲੀ ਮਾਰਨੀ ਪਈ। ਉਸ ਦੀ ਚਾਚੀ ਜੈਯਾ ਦੱਸਦੀ ਹੈ, ‘ਅਸੀਂ ਉਥੇ ਸਭ ਲਈ ਲੜਨ ਗਏ ਸਾਂ, ਪਰ ਉਨ੍ਹਾਂ ਸਾਡੀ ਲੜਕੀ ਨੂੰ ਮਾਰ ਦਿੱਤਾ। ਉਹ ਸਿਰਫ਼ 17 ਸਾਲ ਦੀ ਸੀ। ਅਸੀਂ ਉਥੇ ਇਨਸਾਫ਼ ਮੰਗਣ ਗਏ ਸੀ, ਲੜਾਈ ਕਰਨ ਨਹੀਂ। ਇੱਥੇ ਲੋਕ ਕੈਂਸਰ ਨਾਲ ਮਰ ਰਹੇ ਹਨ, ਜੇਕਰ ਅਸੀਂ ਖੁਦ ਆਪਣੇ ਲਈ ਨਹੀਂ ਲੜਾਂਗੇ ਤਾਂ ਫਿਰ ਕੌਣ ਸਾਡੇ ਲਈ ਲੜੇਗਾ? ‘ਉਸ ਦੇ ਗੁਆਂਢੀ ਬਰੂਟਸ ਨੇ ਦੱਸਿਆ, ‘ਇਹ ਸਾਡੇ ਜੀਵਨ ਅਤੇ ਜੀਵਕਾ ਦਾ ਸੰਘਰਸ਼ ਹੈ। ਅਸੀਂ ਭੋਜਨ ਅਤੇ ਪਾਣੀ ਬਗੈਰ ਕਿਸ ਤਰ੍ਹਾਂ ਜਿਊਂਦੇ ਰਹਾਂਗੇ? ਇੱਥੇ ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੇ ਕੈਂਸਰ ਨਾਲ ਮਰ ਰਿਹਾ ਹੈ। ਉਹ ਸਿਰਫ਼ ਮੂਲ ਜ਼ਰੂਰਤਾਂ ਦੀ ਮੰਗ ਕਰ ਰਹੀ ਸੀ। ਉਹ ਸਮਾਜ ਅਤੇ ਮਾਤਾ-ਪਿਤਾ ਦੀ ਮਦਦ ਕਰਨਾ ਚਾਹੁੰਦੀ ਸੀ। ਹੁਣ ਉਸ ਦੇ ਸੁਪਨੇ ਟੁੱਟ ਕੇ ਡੱਬੇ ‘ਚ ਬੰਦ ਹੋ ਗਏ ਹਨ। ਅਸੀਂ ਉਸ ਨੂੰ ਹਮੇਸ਼ਾ ਲਈ ਗੁਆ ਚੁੱਕੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਟਰਲਾਈਟ ਵੀ ਹਮੇਸ਼ਾ ਲਈ ਬੰਦ ਹੋ ਜਾਵੇ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


