ਨਵੀਂ ਦਿੱਲੀ- ਉੱਤਰੀ ਭਾਰਤ ਵਿੱਚ ਇੱਕ ਗਰਭਵਤੀ ਬੱਕਰੀ ਨਾਲ ਜਿਨਸੀ ਸੰਬੰਧ ਬਣਾਉਂਣ ਵਾਲੇ ਅੱਠ ਬੰਦਿਆਂ ਨੂੰ ਪੁਲਿਸ ਤਲਾਸ਼ ਰਹੀ ਹੈ ।ਇਨਾ ਵੱਲੋਂ ਗਰਭਵਤੀ ਬੱਕਰੀ ਨਾਲ ਸੈਕਸ ਕਰਨ ਤੋਂ ਬਾਅਦ ਬੱਕਰੀ ਮਰ ਗਈ।ਭਾਰਤੀ ਦੰਡਾਵਲੀ ਦੇ ਉਪ-ਧਾਰਾ 377 ਦੇ ਤਹਿਤ ਇਨਾ ਲੋਕਾਂ ਨੇ ਕੁਦਰਤ ਦੇ ਆਦੇਸ਼ ਦੇ ਵਿਰੁੱਧ ਸਰੀਰਕ ਸਬੰਧ ਬਣਾਏ ਹਨ।ਇਨਾ ਮੁਲਜਮਾ ਖਿਲਾਫ ਹਰਿਆਣਾ ਦੇ ਮੇਵਾਤ ਖੇਤਰ ਵਿਚ ਪੁਲਿਸ ਵੱਲੋਂ ਛਾਪੇ ਮਾਰੇ ਗਏ,ਜੋ ਕਿ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ ‘ਤੇ ਹੈ।
ਪੁਲਸ ਅਧਿਕਾਰੀ ਮਿ.ਭਸੀਨ ਨੇ ਦੱਸਿਆ ਕਿ ਅਸੀਂ ਅੱਠ ਦੋਸ਼ੀਆਂ ਵਿਚੋਂ ਤਿੰਨ ਦੀ ਪਛਾਣ ਕਰ ਲਈ ਹੈ ਅਤੇ ਪੁਲਸ ਦੀਆਂ ਟੀਮਾਂ ਜਿੰਨੀ ਛੇਤੀ ਹੋ ਸਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਰਹੀਆਂ ਹਨ।
ਬੱਕਰੀ ਦੇ ਮਾਲਕ ਦੀ ਸ਼ਿਕਾਇਤ ਤੋਂ ਬਾਅਦ ਕੇਸ ਸ਼ੁਰੂ ਕੀਤਾ ਗਿਆ ਸੀ। ਮਾਲਕ ਅਨੁਸਾਰ ਪਹਿਲਾਂ ਮੈਂ ਸਮਝਿਆ ਕਿ ਚੋਰ ਬੱਕਰੀਆਂ ਚੋਰੀ ਕਰਨ ਆਏ ਹਨ। ਪਰ ਉਸ ਨੇ ਜੋ ਕੁਝ ਦੇਖਿਆ, ਉਸ ਤੋਂ ਉਹ ਹੈਰਾਨ ਹੋ ਗਿਆ।ਕਥਿਤ ਘਟਨਾ ਤੋਂ ਬਾਅਦ ਬੱਕਰੀ ਦੀ ਮੌਤ ਹੋ ਗਈ। ਇੱਕ ਡਾਕਟਰ ਨੇ ਫੋਰੈਂਸਿਕ ਵਿਸ਼ਲੇਸ਼ਣ ਲਈ ਨਮੂਨੇ ਲਏ ਹਨ।ਪੁਲਿਸ ਅਨੁਸਾਰ ਦੋਸੀ ਛੇਤੀ ਫੜੇ ਜਾਣਗੇ।